Nation Post

‘ਚਮਕੀਲਾ’ ਫਿਲਮ ਦੀ ਸ਼ੂਟਿੰਗ ਲਈ ਦਿਲਜੀਤ ਦੋਸਾਂਝ ਨੇ ਕਟਵਾ ਦਿੱਤੇ ਕੇਸ ,ਬਿਨਾਂ ਪੱਗ ਤੋਂ ਸ਼ੂਟ ਕਰਦੇ ਦੇਖ ਕੇ ਲੋਕਾਂ ਨੇ ਕੀਤਾ ਹੰਗਾਮਾ |

ਦਿਲਜੀਤ ਦੋਸਾਂਝ ਨੇ ਚਮਕੀਲਾ ਫ਼ਿਲਮ ਦੀ ਸ਼ੂਟਿੰਗ ਲਈ ਵਾਲ ਕਟਵਾਏ ਹਨ। ਲੋਕਾਂ ਨੂੰ ਇਸ ਗੱਲ ਦਾ ਜ਼ਕੀਨ ਨਹੀਂ ਹੋ ਰਿਹਾ। ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਚਮਕੀਲਾ ਫ਼ਿਲਮ ਦੀ ਸ਼ੂਟਿੰਗ ਕਰਦੇ ਦਿਖਾਈ ਦੇ ਰਹੇ ਹਨ|

ਪੰਜਾਬ ਦੇ ਸਿੰਗਰ ਅਤੇ ਐਕਟਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਚਰਚਾ ਵਿੱਚ ਆ ਰਹੇ ਹਨ। ਦਿਲਜੀਤ ਦੋਸਾਂਝ ਪਿਛਲੇ ਕੁਝ ਦਿਨਾਂ ਤੋਂ ਪ੍ਰਸਿੱਧ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ‘ਚ ਵਿਅਸਤ ਹੋਏ ਹਨ। ਇਸ ਫ਼ਿਲਮ ਦੇ ਲਈ ਦਿਲਜੀਤ ਦੋਸਾਂਝ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਚਮਕੀਲੇ ਦੇ ਲੁੱਕ ;ਚ ਢਾਲ ਲਿਆ ਹੈ। ਦਿਲਜੀਤ ਨੂੰ ਪਹਿਚਾਨਣਾ ਮੁਸ਼ਕਿਲ ਹੋ ਰਿਹਾ ਹੈ। ਇਸ ਲੁੱਕ ‘ਚ ਦਿਲਜੀਤ ਦੀ ਸੂਰਤ ਬਿਲਕੁਲ ਚਮਕੀਲਾ ਵਰਗੀ ਨਜ਼ਰ ਆ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਦਿਲਜੀਤ ਦੋਸਾਂਝ ਨੇ ਚਮਕੀਲਾ ਦੀ ਬਾਇਓਪਿਕ ਫ਼ਿਲਮ ਚ ਕੰਮ ਕਰਨ ਲਈ ਆਪਣੇ ਵਾਲ ਕਟਵਾਏ ਹਨ। ਕਈ ਲੋਕਾਂ ਨੂੰ ਇਹ ਗੱਲ ਪਚ ਨਹੀਂ ਰਹੀ । ਇਸ ਦੇ ਨਾਲ ਹੀ ਦਿਲਜੀਤ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਚਮਕੀਲਾ ਦੀ ਸ਼ੂਟਿੰਗ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਦਿਲਜੀਤ ਨੂੰ ਬਿਨਾਂ ਪੱਗ ਦੇ ਸ਼ੂਟਿੰਗ ਕਰਦੇ ਦੇਖ ਲੋਕ ਕਾਫੀ ਹੰਗਾਮਾ ਕਰ ਰਹੇ ਹਨ। ਇਸ ਫਿਲਮ ਦੇ ਸ਼ੂਟਿੰਗ ਵੀਡੀਓ ਨੂੰ ‘ਬਰਿੱਟ ਏਸ਼ੀਆ’ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਸ਼ੇਅਰ ਕੀਤਾ ਹੈ। ਲੋਕ ਇਸ ਵੀਡੀਓ ਨੂੰ ਲੈਕੇ ਦਿਲਜੀਤ ਨੂੰ ਕਾਫੀ ਟਰੋਲ ਕਰ ਰਹੇ ਹਨ।

ਇੱਕ ਯੂਜ਼ਰ ਨੇ ਲਿੱਖਿਆ, ‘ਇੱਕ ਇੰਟਰਵਿਊ ‘ਚ ਦਿਲਜੀਤ ਨੇ ਖੁਦ ਕਿਹਾ ਸੀ ਕਿ ਉਹ ਕਦੇ ਵੀ ਬਿਨਾਂ ਪੱਗ ਦੇ ਫਿਲਮ ‘ਚ ਕੰਮ ਨਹੀਂ ਕਰੇਗਾ, ਪਰ ਹੁਣ ਆਪ ਹੀ ਥੁਕ ਕੇ ਚੱਟੀ ਜਾਂਦਾ।’ ਇਕ ਹੋਰ ਯੂਜ਼ਰ ਨੇ ਕਮੈਂਟ ਕੀਤਾ, ‘ਕੇਸ ਕੱਟ ਕੇ ਮੂਵੀ ਬਣਾਉਣਾ ਕੋਈ ਸਿਆਣਪ ਨਹੀਂ।’ ‘ਚਮਕੀਲਾ’ ਫਿਲਮ ਇਸੇ ਸਾਲ ਰਿਲੀਜ਼ ਹੋ ਸਕਦੀ ਹੈ। ਜਦੋਂ ਤੋਂ ਇਸ ਫਿਲਮ ਦਾ ਐਲਾਨ ਹੋਇਆ ਹੈ, ਦਿਲਜੀਤ ਉਦੋਂ ਤੋਂ ਹੀ ਲਗਾਤਾਰ ਸੁਰਖੀਆਂ ਚ ਬਣੇ ਹੋਏ ਹਨ।

 

Exit mobile version