Nation Post

ਗ੍ਰੈਂਡ ਵੈਡਿੰਗ ਲਈ ਉਦੈਪੁਰ ਰਵਾਨਾ ਹੋਏ ਹਾਰਦਿਕ ਨਤਾਸ਼ਾ,ਨਜ਼ਦੀਕੀ ਨੇ ਦੱਸਿਆ ਪਹਿਲਾ ਹੀ ਸੀ ਧੂਮ-ਧਾਮ ਨਾਲ ਵਿਆਹ ਕਰਵਾਉਣ ਦਾ ਵਿਚਾਰ |

ਕ੍ਰਿਕਟਰ ਹਾਰਦਿਕ ਪੰਡਯਾ ਅਤੇ ਅਦਾਕਾਰਾ ਨਤਾਸ਼ਾ ਦੁਬਾਰਾ ਵਿਆਹ ਕਰਨ ਜਾ ਰਹੇ ਹਨ। ਦੋਵੇਂ ਵੈਲੇਨਟਾਈਨ ਡੇਅ ਦੇ ਮੌਕੇ ‘ਤੇ ਪੂਰੇ ਰੀਤੀ-ਰਿਵਾਜਾਂ ਨਾਲ ਵਿਆਹ ਕਰਨ ਜਾ ਰਹੇ ਹਨ। ਖਬਰਾਂ ਦੇ ਅਨੁਸਾਰ ਰਾਜਸਥਾਨ ਦੇ ਉਦੈਪੁਰ ਵਿੱਚ ਸ਼ਾਨਦਾਰ ਵਿਆਹ ਸਮਾਰੋਹ ਹੋਵੇਗਾ । ਹਾਰਦਿਕ ਅਤੇ ਨਤਾਸ਼ਾ ਨੂੰ ਪੂਰੇ ਪਰਿਵਾਰ ਨਾਲ 13 ਫਰਵਰੀ ਨੂੰ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ ਸੀ। ਉਥੋਂ ਸਾਰਿਆਂ ਨੇ ਰਾਜਸਥਾਨ ਦੇ ਉਦੈਪੁਰ ਲਈ ਫਲਾਈਟ ਲਈ ਹੈ । ਨਤਾਸ਼ਾ ਦੇ ਪਰਿਵਾਰਕ ਮੈਂਬਰ ਵੀ ਏਅਰਪੋਰਟ ‘ਤੇ ਦੇਖੇ ਗਏ,ਨਤਾਸ਼ਾ ਸਰਬੀਆ ਤੋਂ ਹੈ।

ਵਿਆਹ ਦੀਆਂ ਸਾਰੀਆਂ ਰਸਮਾਂ 13 ਫਰਵਰੀ ਤੋਂ ਸ਼ੁਰੂ ਹੋ ਕੇ 16 ਫਰਵਰੀ ਤੱਕ ਚੱਲਣਗੀਆਂ।ਖ਼ਬਰਾਂ ਦੇ ਅਨੁਸਾਰ ਵਿਆਹ ਦੀ ਥੀਮ ਪੂਰੀ ਤਰ੍ਹਾਂ ਨਾਲ ਸਫੈਦ ਰੱਖੀ ਗਈ ਹੈ। ਵਿਆਹ ਤੋਂ ਪਹਿਲਾਂ ਮਹਿੰਦੀ, ਸੰਗੀਤ ਅਤੇ ਹਲਦੀ ਵਰਗੇ ਫੰਕਸ਼ਨ 13 ਫਰਵਰੀ ਦੀ ਸ਼ਾਮ ਤੋਂ ਹੀ ਸ਼ੁਰੂ ਹੋ ਜਾਣਗੇ।

ਕੋਵਿਡ ਦੇ ਸਮੇਂ ਨਤਾਸ਼ਾ ਅਤੇ ਹਾਰਦਿਕ ਨੇ ਗੁਪਤ ਵਿਆਹ ਕਰ ਲਿਆ ਸੀ। ਖ਼ਬਰਾਂ ਦੇ ਅਨੁਸਾਰ ਦੋਵਾਂ ਨੇ 31 ਮਈ 2020 ਨੂੰ ਗੁਪਤ ਤਰੀਕੇ ਨਾਲ ਵਿਆਹ ਕਰ ਲਿਆ ਸੀ। ਜੁਲਾਈ 2020 ਵਿੱਚ, ਉਨ੍ਹਾਂ ਦੇ ਪੁੱਤਰ ਅਗਸਤਿਆ ਦਾ ਜਨਮ ਹੋਇਆ| ਦੋਵੇਂ ਕਾਨੂੰਨੀ ਤੌਰ ‘ਤੇ ਵਿਆਹੇ ਹੋਏ ਹਨ ਪਰ ਹੁਣ ਉਹ ਸਾਰੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿਚ ਦੁਬਾਰਾ ਵਿਆਹ ਕਰਨਾ ਚਾਹੁੰਦੇ ਹਨ।

ਹਾਰਦਿਕ ਅਤੇ ਨਤਾਸ਼ਾ ਦੇ ਨਜ਼ਦੀਕੀ ਦੋਸਤ ਨੇ ਦੱਸਿਆ, ‘ਦੋਹਾਂ ਨੇ ਕੋਰਟ ‘ਚ ਵਿਆਹ ਕੀਤਾ ਸੀ, ਸਭ ਕੁਝ ਜਲਦਬਾਜ਼ੀ ‘ਚ ਕੀਤਾ ਗਿਆ ਸੀ। ਸ਼ਾਨਦਾਰ ਵਿਆਹ ਕਰਵਾਉਣ ਦਾ ਵਿਚਾਰ ਉਨ੍ਹਾਂ ਦੇ ਦਿਮਾਗ ‘ਚ ਕਾਫੀ ਸਮੇਂ ਤੋਂ ਸੀ, ਹੁਣ ਉਹ ਇਸ ਲਈ ਕਾਫੀ ਖੁਸ਼ ਹਨ।

Exit mobile version