Nation Post

ਕੈਨੇਡਾ ਦੇ ਸਰੀ ‘ਚ ਕਬੱਡੀ ਪ੍ਰਮੋਟਰ ਕਮਲਜੀਤ ਸਿੰਘ ਕੰਗ ‘ਤੇ ਅਣਪਛਾਤੇ ਹਮਲਾਵਰਾਂ ਨੇ ਕੀਤੀ ਗੋਲੀਬਾਰੀ |

ਕੈਨੇਡਾ ਦੇ ਵੈਨਕੂਵਰ ਦੇ ਸਰੀ ‘ਚ ਨੈਸ਼ਨਲ ਕਬੱਡੀ ਐਸੋਸੀਏਸ਼ਨ ਦੇ ਮੁੱਖ ਕਾਰਜਕਰਤਾ ਕਮਲਜੀਤ ਸਿੰਘ ਕੰਗ ‘ਤੇ ਗੋਲੀਆਂ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਕਮਲਜੀਤ ਸਿੰਘ ਕੰਗ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉੁਨ੍ਹਾਂ ਦੇ ਦੋ ਗੋਲੀਆਂ ਲੱਗ ਗਈਆਂ ਹਨ। ਇਹ ਘਟਨਾ ਉਸ ਵੇਲੇ ਹੋਈ ਜਦੋਂ ਕੰਗ ਘਰ ਤੋਂ ਬਾਹਰ ਜਾ ਰਹੇ ਸੀ । ਇਸ ਘਟਨਾ ਨੂੰ ਪੰਜਾਬ ਦੇ ਕਬੱਡੀ ਗੈਂਗਸਟਰਵਾਦ ਨਾਲ ਜੋੜਿਆ ਜਾ ਰਿਹਾ ਹੈ। ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਚੁੱਕੀ ਹੈ।

ਬਾਹਰਲੇ ਦੇਸ਼ਾ ‘ਚ ਪੰਜਾਬੀਆਂ ‘ਤੇ ਗੋਲੀਬਾਰੀ ਹੋਣ ਦੀ ਤੀਸਰੀ ਵਾਰਦਾਤ ਸਾਹਮਣੇ ਆ ਗਈ ਹੈ। ਇਸ ਤੋਂ ਪਹਿਲਾਂ ਕਪੂਰਥਲਾ ਦੇ ਪਿੰਡ ਜਲਾਲ ਭੁਲਾਣਾ ਨਿਵਾਸੀ 30 ਸਾਲ ਦੇ ਨੌਜਵਾਨ ਦੀ ਵਾਸ਼ਿੰਗਨ ਸਟੇਟ ਦੀ ਵੈਨਕੂਵਰ ਸਿਟੀ ‘ਚ ਲੁਟੇਰਿਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤਰ੍ਹਾਂ ਹੀ ਸੁਲਤਾਨਪੁਰ ਲੋਧੀ ਦੇ ਪਿੰਡ ਬਿਧੀਪੁਰ ਦੇ ਦੋ ਨੌਜਵਾਨਾਂ ਦੀ ਵੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

Exit mobile version