Nation Post

ਕੈਨੇਡਾ ਦੇ ਬਰੰਪਟਨ ‘ਚ ਪੰਜਾਬੀ ਨੇ ਆਪਣੀ ਹੀ ਪਤਨੀ ਦੀ ਕੀਤੀ ਹੱਤਿਆ: ਛੇ ਮਹੀਨੇ ਤੋਂ ਰਹਿੰਦੇ ਸੀ ਵੱਖ |

ਬਰੰਪਟਨ ਸ਼ਹਿਰ ‘ਚ ਇੱਕ ਪੰਜਾਬੀ ਨੇ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਹੈ। ਦੋਵੇ ਪਤੀ-ਪਤਨੀ ਕਰੀਬ 6 ਮਹੀਨੇ ਤੋਂ ਵੱਖ-ਵੱਖ ਰਹਿੰਦੇ ਸੀ। ਔਰਤ ਤਲਾਕ ਲੈਣ ਦੀ ਮੰਗ ਕਰ ਰਹੀ ਸੀ। ਮ੍ਰਿਤਕਾ ਦੋਸ਼ੀ ਨਾਲ ਗੱਲਬਾਤ ਕਰਨ ਵਾਸਤੇ ਪਾਰਕ ਪੁੱਜੀ ਸੀ ਪਰ ਪਾਰਕ ‘ਚ ਹੀ ਦੋਸ਼ੀ ਨੇ ਉਸ ਦੀ ਪਤਨੀ ਨੂੰ ਚਾਕੂ ਮਾਰ ਦਿੱਤਾ ਸੀ। ਇਸ ਘਟਨਾ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਪੀਲ ਰਿਜਨਲ ਪੁਲਿਸ ਨੇ ਪਿਛਲੇ ਸ਼ੁੱਕਰਵਾਰ ਨੂੰ ਕੈਨੇਡਾ ਦੇ ਬਰੰਪਟਨ ਦੇ ਪਾਰਕ ਵਿਚ 43 ਸਾਲ ਦੀ ਦਵਿੰਦਰ ਕੌਰ ਦੀ ਹੱਤਿਆ ਦੇ ਇਲਜ਼ਾਮ ‘ਚ ਨਵ ਨਿਵਾਸ਼ ਸਿੰਘ (44) ਨੂੰ ਹਿਰਾਸਤ ‘ਚ ਲੈ ਲਿਆ ਹੈ। ਪੁਲਿਸ ਵੱਲੋ ਨਵ ਨਿਸ਼ਾਨ ‘ਤੇ ਫਸਟ ਡਿਗਰੀ ਕਤਲ ਦਾ ਇਲਜ਼ਾਮ ਲਾਇਆ ਗਿਆ ਹੈ।

ਇਹ ਘਟਨਾ ਪਿਛਲੇ ਸ਼ੁੱਕਰਵਾਰ ਸ਼ਾਮ 6 ਵਜੇ ਦੀ ਹੈ। ਪੁਲਿਸ ਨੂੰ ਚੈਰੀ ਟ੍ਰੀ ਡਰਾਈਵ ਤੇ ਸਪੈਰੋ ਕੋਰਟ ਖੇਤਰ ‘ਚ ਸਪੈਰੋ ਪਾਰਕ ‘ਚ ਬੁਲਾ ਲਿਆ ਗਿਆ ਸੀ । ਪੁਲਿਸ ਨੇ ਫੁੱਟਪਾਥ ‘ਤੇ ਦਵਿੰਦਰ ਕੌਰ ਨੂੰ ਜ਼ਖਮੀ ਹਾਲਤ ਵਿਚ ਪਾਇਆ। ਉਸ ‘ਤੇ ਚਾਕੂਆਂ ਨਾਲ ਬਹੁਤ ਬੁਰੀ ਤਰ੍ਹਾਂ ਵਾਰ ਕੀਤਾ ਹੋਇਆ ਸੀ । ਪੁਲਿਸ ਤੇ ਪੈਰਾਮੈਡੀਕਸ ਨੇ ਉਸ ਨੂੰ ਬਚਾਉਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਪਰ ਫੁੱਟਪਾਥ ‘ਤੇ ਹੀ ਔਰਤ ਦੀ ਮੌਤ ਹੋ ਗਈ ਸੀ।

ਇਸ ਘਟਨਾ ਵਾਲੀ ਜਗ੍ਹਾ ਤੋਂ ਕਰੀਬ ਦੋ ਕਿਲੋਮੀਟਰ ਦੀ ਦੂਰੀ ‘ਤੇ ਹੀ ਪੁਲਿਸ ਵੱਲੋ ਨਵ ਨਿਸ਼ਾਨ ਸਿੰਘ ਨੂੰ ਕਾਬੂ ਕਰ ਲਿਆ ਗਿਆ ਸੀ । ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਵੇਂ ਪਤੀ-ਪਤਨੀ ਸਨ ਅਤੇ ਇੱਕ-ਦੂਜੇ ਤੋਂ ਵੱਖ ਰਹਿੰਦੇ ਸੀ। ਦੱਸਿਆ ਜਾ ਰਿਹਾ ਹੈ ਕਿ ਨਵ ਨਿਸ਼ਾਨ ਸਿੰਘ ਤੇ ਦਵਿੰਦਰ ਕੌਰ ਦੇ ਵਿਚਕਾਰ ਕਾਫੀ ਸਮੇਂ ਤੋਂ ਪਰਿਵਾਰਕ ਝਗੜਾ ਹੁੰਦਾ ਸੀ। ਦੋਵੇਂ ਇਕ ਦੂਜੇ ‘ਤੇ ਇਲਜ਼ਾਮ ਲਾਉਂਦੇ ਸੀ ਤੇ ਛੇ ਮਹੀਨਿਆਂ ਤੋਂ ਵੱਖ ਰਹਿੰਦੇ ਸੀ, ਜਿਸ ਮਗਰੋਂ ਦਵਿੰਦਰ ਕੌਰ ਤਲਾਕ ਲੈਣ ਲਈ ਵੀ ਤਿਆਰ ਹੋ ਗਈ ਸੀ।

Exit mobile version