Nation Post

ਕੁੱਤਿਆਂ ਨੇ ਐਕਟਿਵਾ ਸਵਾਰ ਮਹਿਲਾ ਨੂੰ ਇੰਝ ਦੌੜਾਇਆ ਕਿ ਬੱਚੇ ਸਮੇਤ ਮਹਿਲਾ ਨਾਲ ਵੀ ਹੋ ਗਿਆ ਕਾਂਡ |

ਅੱਜ ਇੱਕ ਵੀਡੀਓ ਵਾਇਰਲ ਹੋ ਰਹੀ ਹੈ |ਜਿਸ ਵਿੱਚ ਕੁੱਤਿਆਂ ਦੇ ਡਰ ਤੋਂ ਇੱਕ ਔਰਤ ਨੇ ਆਪਣੀ ਸਕੂਟੀ ਸੜਕ ਦੇ ਕਿਨਾਰੇ ਖੜ੍ਹੀ ਇੱਕ ਕਾਰ ਵਿੱਚ ਮਾਰ ਦਿੱਤੀ ਹੈ।ਅਕਸਰ ਕੁੱਤਿਆਂ ਦੇ ਅਚਾਨਕ ਵਾਹਨਾਂ ਦੇ ਸਾਹਮਣੇ ਆ ਜਾਣ ਕਾਰਨ ਸੜਕ ਹਾਦਸੇ ਵਾਪਰਨ ਦੀਆ ਘਟਨਾਵਾਂ ਬਾਰੇ ਸਭ ਨੇ ਸੁਣਿਆ ਹੀ ਹੈ |ਅਵਾਰਾ ਕੁੱਤਿਆਂ ਦੇ ਸੜਕ ਤੇ ਘੁੰਮਣ ਕਾਰਨ ਵਾਹਨਾਂ ਹੀ ਨਹੀਂ ਸਗੋਂ ਤੁਰਨ ਵਾਲਿਆਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਕਾਰਨ ਕਦੇ ਸੜਕ ਹਾਦਸੇ ਤੇ ਕਦੇ ਕੁੱਤੇ ਦੇ ਕਿਸੇ ਬੱਚੇ ਨੂੰ ਕੱਟਣ ਦੀਆ ਵਾਰਦਾਤਾਂ ਬਹੁਤ ਜਿਆਦਾ ਦੇਖਣ ਨੂੰ ਮਿਲਦੀਆਂ ਹਨ|ਅੱਜ ਵੀ ਇਸੇ ਤਰਾਂ ਦੀ ਇੱਕ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਕੁੱਤੇ ਦੇ ਸਾਹਮਣੇ ਆਉਣ ਨਾਲ ਸਕੁਟੀ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਸਕੁਟੀ ਸਵਾਰ ਨੂੰ ਕਾਫੀ ਸੱਟਾ ਲੱਗੀਆਂ ਹਨ |

ਜਾਣਕਾਰੀ ਦੇ ਅਨੁਸਾਰ ਉੜੀਸਾ ਦੇ ਬਰਹਮਪੁਰ ​​ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੇ ਵੱਢਣ ਤੋਂ ਡਰਦਿਆਂ ਇੱਕ ਔਰਤ ਨੇ ਆਪਣੀ ਸਕੂਟੀ ਸੜਕ ਦੇ ਕਿਨਾਰੇ ਖੜ੍ਹੀ ਇੱਕ ਕਾਰ ਵਿੱਚ ਮਾਰ ਦਿੱਤੀ। ਇਸ ਘਟਨਾ ‘ਚ ਸਕੂਟੀ ਤੇ ਸਵਾਰ ਔਰਤਾਂ ਅਤੇ ਬੱਚੇ ਨੂੰ ਕਾਫੀ ਸੱਟਾਂ ਲੱਗੀਆਂ ਹਨ।

Exit mobile version