ਖ਼ਬਰਾਂ ਦੇ ਅਨੁਸਾਰ ਉੱਤਰ ਪ੍ਰਦੇਸ਼ ਵਿੱਚ ਵਰਮਾਲਾ ਤੋਂ ਬਾਅਦ ਇੱਕ ਲੜਕੀ ਨੇ ਵਿਆਹ ਤੋਂ ਮਨ੍ਹਾ ਕਰ ਦਿੱਤਾ। ਪਰਿਵਾਰ ਵਾਲਿਆਂ ਨੇ ਕੁੜੀ ਨੂੰ ਬਹੁਤ ਸਮਝਾਇਆ ਪਰ ਉਹ ਨਹੀਂ ਮੰਨੀ। ਪੁਲਿਸ ਵੀ ਆਈ, ਪਰ ਗੱਲ ਸਿਰੇ ਨਹੀਂ ਲੱਗੀ। ਲਾੜੀ ਨੇ ਕਿਉਂ ਕੀਤਾ ਵਿਆਹ ਤੋਂ ਇਨਕਾਰ? ਦਰਅਸਲ, ਮਾਲਾ ਪਾਉਣ ਤੋਂ ਬਾਅਦ ਅਗਲੀ ਸਵੇਰ ਲਾੜੀ ਦਾ ਪ੍ਰੇਮੀ ਆਇਆ ਅਤੇ ਫਿਰ ਕੁੜੀ ਨੇ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਲਿਆ। ਪੂਰੀ ਗੱਲ ਵਿਸਥਾਰ ਨਾਲ ਦੱਸਦੇ ਹੈ |
ਖ਼ਬਰਾਂ ਦੇ ਅਨੁਸਾਰ ਜਦੋਂ ਫੇਰਿਆ ਦਾ ਸਮਾਂ ਆਇਆ ਤਾਂ ਪਤਨੀ ਨੇ ਫੇਰੇ ਲੈਣ ਤੋਂ ਇਨਕਾਰ ਕਰ ਦਿੱਤਾ। ਕੁੜੀ ਦੇ ਅਚਾਨਕ ਮੁਕਰ ਜਾਣ ‘ਤੇ ਬਾਰਾਤੀ ਹੈਰਾਨ ਰਹਿ ਗਏ। ਪਰਿਵਾਰ ਵਾਲਿਆਂ ਨੇ ਬਹੁਤ ਸਮਝਾਇਆ, ਰਿਸ਼ਤੇਦਾਰਾਂ ਨੇ ਵੀ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੁੜੀ ਨਹੀਂ ਮੰਨੀ। ਇਸ ਤੋਂ ਬਾਅਦ ਮੁੰਡੇ ਵਾਲਿਆਂ ਨੇ ਪੁਲਿਸ ਨੂੰ ਬੁਲਾਇਆ। ਇਸ ਤੋਂ ਬਾਅਦ ਪੁਲਿਸ ਨੇ ਵੀ ਸਮਝਾਇਆ। ਪਰ ਕੁੜੀ ਆਪਣੀ ਗੱਲ ਤੇ ਅੜੀ ਰਹੀ। ਪੁਲਿਸ ਨੇ ਸਮਝੌਤਾ ਕਰਾ ਦਿੱਤਾ । ਫਿਰ ਮੁੰਡੇ ਵਾਲਿਆਂ ਨੇ ਵੀ ਵਿਆਹ ਤੋਂ ਮਨ੍ਹਾ ਕਰ ਦਿੱਤਾ,ਜਿਸ ਤੋਂ ਬਾਅਦ ਬਰਾਤ ਵਾਪਿਸ ਮੁੜ ਗਈ|
ਰਿਪੋਰਟ ਦੇ ਮੁਤਾਬਿਕ ਵਿਆਹ ਟੁੱਟਣ ਤੋਂ ਬਾਅਦ ਅਗਲੀ ਸਵੇਰ ਸਾਮਾਨ ਇਕੱਠਾ ਕੀਤਾ ਜਾ ਰਿਹਾ ਸੀ। ਇਸ ਦੌਰਾਨ ਕੁੜੀ ਦਾ ਪ੍ਰੇਮੀ ਉਥੇ ਪਹੁੰਚ ਗਿਆ। ਕੁੜੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ਕਿਹਾ। ਜਿਸ ਤੋਂ ਬਾਅਦ ਕੁੜੀ ਨੇ ਉਸੇ ਮੰਡਪ ਵਿੱਚ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਲਿਆ ਅਤੇ ਉਹ ਆਪਣੇ ਪ੍ਰੇਮੀ ਨਾਲ ਚਲੀ ਗਈ।