Nation Post

ਕਿਆਰਾ ਅਡਵਾਨੀ ਆਪਣੀ ਫਿਲਮ ‘ਸੱਤਿਆ ਪ੍ਰੇਮ ਕੀ ਕਥਾ’ ਨੂੰ ਪ੍ਰਮੋਸ਼ਨ ਕਰਨ ਲਈ ਮਾਂ ਅਤੇ ਸੱਸ ਨਾਲ ਆਈ ਨਜ਼ਰ |

ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਅਤੇ ਅਦਾਕਾਰ ਕਾਰਤਿਕ ਆਰੀਅਨ ਦੀ ਫਿਲਮ ‘ਸੱਤਿਆ ਪ੍ਰੇਮ ਕੀ ਕਥਾ’ ਛੇਤੀ ਹੀ ਰਿਲੀਜ਼ ਹੋਣ ਵਾਲੀ ਹੈ। ਇਸੇ ਦੌਰਾਨ ਹੁਣ ਕਿਆਰਾ ਅਡਵਾਨੀ ਆਪਣੀ ਫਿਲਮ ਨੂੰ ਪ੍ਰਮੋਟ ਕਰਦੀ ਨਜ਼ਰ ਆ ਰਹੀ ਹੈ | ਕਿਆਰਾ ਅਡਵਾਨੀ ਦੇ ਨਾਲ ਉਨ੍ਹਾਂ ਦੀ ਮਾਂ ਜੇਨੇਵੀਵ ਅਡਵਾਨੀ ਅਤੇ ਸੱਸ ਰਿੰਮਾ ਮਲਹੋਤਰਾ ਵੀ ਸੀ। ਇਨ੍ਹਾਂ ਨੂੰ ਕਪਿਲ ਸ਼ਰਮਾ ਦੇ ਸੈੱਟ ‘ਤੇ ਦੇਖਿਆ ਗਿਆ ਸੀ।

ਕਿਆਰਾ ਅਡਵਾਨੀ ਨੇ ਗੁਲਾਬੀ ਰੰਗ ਦੀ ਸਾੜੀ ‘ਚ ਕਾਫੀ ਸਟਾਈਲਿਸ਼ ਲੱਗ ਰਹੀ ਸੀ| ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਕਾਫੀ ਤਾਰੀਫ ਵੀ ਕੀਤੀ ਹੈ।

ਅਦਾਕਾਰ ਕਿਆਰਾ ਅਡਵਾਨੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਗਈਆਂ ਹਨ | ਅਦਾਕਾਰਾ ਗੁਲਾਬੀ ਰੰਗ ਦੀ ਸਾੜ੍ਹੀ ‘ਚ ਕਾਫੀ ਖੂਬਸੂਰਤ ਨਜ਼ਰ ਆ ਰਹੀ ਸੀ। ਕਿਆਰਾ ਨੇ ਆਪਣੀ ਮਾਂ ਅਤੇ ਸੱਸ ਦੇ ਨਾਲ ਮੀਡਿਆ ਵਾਲਿਆਂ ਨਾਲ ਗੱਲਬਾਤ ਕੀਤੀ ਤੇ ਪੋਜ਼ ਦਿੱਤੇ।

ਵਿਆਹ ਮਗਰੋਂ ਪਹਿਲੀ ਵਾਰ ਕਿਆਰਾ ਅਡਵਾਨੀ ਆਪਣੀ ਕਿਸੇ ਫਿਲਮ ਨੂੰ ਪ੍ਰਮੋਟ ਕਰਦੀ ਨਜ਼ਰ ਆ ਰਹੀ ਹੈ, ਉਹ ਵੀ ਆਪਣੇ ਪਰਿਵਾਰ ਦੇ ਨਾਲ ਹਨ। ਸੱਸ ਨਾਲ ਕਿਆਰਾ ਦੀ ਬਹੁਤ ਵਧੀਆ ਬਾਂਡਿੰਗ ਨਜ਼ਰ ਆਈ ਹੈ।

 

ਕਿਆਰਾ ਅਤੇ ਕਾਰਤਿਕ ਦੀ ਫਿਲਮ ‘ਸੱਤਿਆ ਪ੍ਰੇਮ ਕੀ ਕਥਾ’ ਦਾ ਟ੍ਰੇਲਰ ਰਿਲੀਜ਼ ਹੋ ਚੁਕਿਆ ਹੈ ਅਤੇ ਇਸ ਨੂੰ ਸੋਸ਼ਲ ਮੀਡੀਆ ਤੇ ਫੈਨਸ ਵੱਲੋਂ ਕਾਫੀ ਪਿਆਰ ਦਿੱਤਾ ਜਾ ਰਿਹਾ ਹੈ। ਫਿਲਮ ਦੇ ਟੀਜ਼ਰ ‘ਚ ਕਾਰਤਿਕ-ਕਿਆਰਾ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਦੇ ਪ੍ਰਸ਼ੰਸਕ ਇਸ ਫਿਲਮ ਨੂੰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

Exit mobile version