Nation Post

ਕਾਂਗਰਸ MLA ਬਰਿੰਦਰਮੀਤ ਸਿੰਘ ਪਹਾੜਾ ਦੇ ਪਿਤਾ ਖਿਲਾਫ਼ ਕਤਲ ਦਾ ਕੇਸ ਹੋਇਆ ਦਰਜ |

ਕਾਂਗਰਸ MLA ਬਰਿੰਦਰਮੀਤ ਸਿੰਘ ਪਹਾੜਾ ਦੇ ਪਿਤਾ ਗੁਰਮੀਤ ਸਿੰਘ ਪਹਾੜਾ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। 25 ਸਾਲ ਦੇ ਨੌਜਵਾਨ ਸ਼ੂਭਮ ਜਿਸ ਦਾ ਕੁਝ ਦਿਨ ਪਹਿਲਾ ਕਤਲ ਹੋ ਗਿਆ ਸੀ। ਇਸ ਨੌਜਵਾਨ ਸ਼ੂਭਮ ਦੀ ਲਾਸ਼ ਖੇਤਾਂ ‘ਚੋਂ ਮਿਲੀ ਸੀ। ਪ੍ਰੇਮ ਸੰਬਧਾਂ ਦੀ ਵਜ੍ਹਾ ਨਾਲ ਇਹ ਕਤਲ ਕੀਤਾ ਗਿਆ ਸੀ। ਨੌਜਵਾਨ ਸ਼ੂਭਮ ਦੇ ਪਰਿਵਾਰ ਨੇ ਕਿਹਾ ਹੈ ਕਿ ਕੁਝ ਵਿਅਕਤੀ ਉਨ੍ਹਾਂ ਦੇ ਪੁੱਤਰ ਨੂੰ ਘਰੋਂ ਲੈ ਕੇ ਗਏ ‘ਤੇ ਉਸ ਦਾ ਖੇਤਾ ‘ਚ ਲਿਜਾ ਕੇ ਕਤਲ ਕਰ ਦਿੱਤਾ ਗਿਆ।

ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਬਰਾਂ ਦਾ ਕਹਿਣਾ ਹੈ ਕਿ ਇਸ ਕਤਲ ਮਾਮਲੇ ‘ਚ ਕਾਂਗਰਸ MLA ਬਰਿੰਦਰਮੀਤ ਸਿੰਘ ਪਹਾੜਾ ਦੇ ਪਿਤਾ ਗੁਰਮੀਤ ਸਿੰਘ ਪਹਾੜਾ ਸਣੇ ਕੁੱਲ 6 ਵਿਅਕਤੀ ਸ਼ਾਮਿਲ ਹਨ। ਮ੍ਰਿਤਕ ਦੇ ਪਰਿਵਾਰਿਕ ਮੈਬਰਾਂ ਦੀ ਸ਼ਿਕਾਇਤ ਤੋਂ ਮਗਰੋਂ ਇਹ ਕੇਸ ਦਰਜ ਕਰ ਲਿਆ ਗਿਆ ਹੈ। ਇਸ ‘ਤੇ ਬਰਿੰਦਰਮੀਤ ਸਿੰਘ ਪਹਾੜਾ ਨੇ ਕਿਹਾ ਹੈ ਕਿ ਇਹ ਮਾਮਲਾ ਇੱਕ ਸਾਜਿਸ਼ ਦੇ ਕਾਰਨ ਦਰਜ ਹੋਇਆ ਹੈ। ਉਨ੍ਹਾਂ ਦੀ ਕਿਸੇ ਵੀ ਮਾਮਲੇ ‘ਚ ਕੋਈ ਸ਼ਮੂਲੀਅਤ ਨਹੀਂ ਹੈ। ਇਹ ਕੇਵਲ ਫਸਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ।

Exit mobile version