Nation Post

ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੱਡੀ ਗਿਣਤੀ ‘ਚ ਜਿੱਤ ਹਾਸਲ ਕੀਤੀ

ਗੁਰਦਾਸਪੁਰ (ਹਰਮੀਤ)- ਪੰਜਾਬ ਵਿਚ 13 ਲੋਕ ਸਭਾ ਸੀਟਾਂ ‘ਤੇ 1 ਜੂਨ ਨੂੰ ਹੋਈਆਂ ਚੋਣਾਂ ਦੇ ਨਤੀਜੇ ਅੱਜ ਐਲਾਨੇ ਗਏ ਹਨ। ਇਸ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਸੀ। ਇਸੇ ਤਹਿਤ ਗੁਰਦਾਸਪੁਰ ਸੀਟ ‘ਤੇ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੱਡੀ ਗਿਣਤੀ ‘ਚ ਜਿੱਤ ਹਾਸਲ ਕੀਤੀ ਹੈ।

ਸੁਖਜਿੰਦਰ ਸਿੰਘ ਰੰਧਾਵਾ (ਕਾਂਗਰਸ)-333742
ਦਿਨੇਸ਼ ਸਿੰਘ ਬੱਬੂ (ਭਾਜਪਾ)-255584
ਅਮਨਸ਼ੇਰ ਸਿੰਘ ਸ਼ੈਰੀ ਕਲਸੀ (ਆਪ) -255995
ਡਾ. ਦਲਜੀਤ ਸਿੰਘ ਚੀਮਾ (ਅਕਾਲੀ ਦਲ)-79557
ਗੁਰਿੰਦਰ ਸਿੰਘ ਬਾਜਵਾ (ਅ)-23785

ਦੱਸ ਦੇਈਏ ਗੁਰਦਾਸਪੁਰ ਤੋਂ ਸ਼ੁਰੂਆਤੀ ਰੁਝਾਨ ‘ਚ ਦਿਨੇਸ਼ ਬੱਬੂ 4010, ਸੁਖਜਿੰਦਰ ਸਿੰਘ ਰੰਧਾਵਾ 3480, ਅਮਨਸ਼ੇਰ ਸਿੰਘ ਸ਼ੈਰੀ ਕਲਸੀ 1236 ਅਤੇ ਡਾ. ਦਲਜੀਤ ਚੀਮਾ 81 ਅਤੇ ਰਾਜ ਕੁਮਾਰ ਜਨੋਤਰਾ 61 ‘ਤੇ ਸੀ । ਜਿਸ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਲਗਾਤਾਰ ਅੱਗੇ ਰਹੇ ਅਤੇ ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਨੂੰ ਹਰਾਇਆ ਹੈ।

Exit mobile version