Nation Post

ਈਦ ਦੇ ਮੌਕੇ ‘ਤੇ ਸਲਮਾਨ ਖਾਨ ਦੀ ਭੈਣ ਅਰਪਿਤਾ ਸ਼ਰਮਾ ਨੇ ਦਿੱਤੀ ਪਾਰਟੀ,ਬਾਲੀਵੁੱਡ ਦੀਆ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਿਲ |

ਅਦਾਕਾਰ ਸਲਮਾਨ ਖਾਨ ਦੀ ਭੈਣ ਅਰਪਿਤਾ ਸ਼ਰਮਾ ਅਤੇ ਉਨ੍ਹਾਂ ਦੇ ਪਤੀ ਆਯੂਸ਼ ਸ਼ਰਮਾ ਨੇ ਈਦ ਦੇ ਮੌਕੇ ‘ਤੇ ਘਰ ਵਿੱਚ ਪਾਰਟੀ ਦਾ ਆਯੋਜਨ ਕੀਤਾ ਸੀ। ਜਿਸ ‘ਚ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਸ਼ਾਮਿਲ ਹੋਈਆਂ।

ਈਦ ਪਾਰਟੀ ‘ਚ ਸਲਮਾਨ ਖਾਨ ਬਲੈਕ ਸ਼ਰਟ ‘ਚ ਦਿਖਾਈ ਦਿੱਤੇ ।

ਇਸ ਪਾਰਟੀ ‘ਚ ਕੈਟਰੀਨਾ ਕੈਫ, ਸਲਮਾਨ ਖਾਨ, ਕਾਰਤਿਕ ਆਰੀਅਨ, ਸ਼ਹਿਨਾਜ਼ ਗਿੱਲ, ਸੁਨੀਲ ਸ਼ੈੱਟੀ, ਅਰਬਾਜ਼ ਖਾਨ, ਆਯੁਸ਼ਮਾਨ ਖੁਰਾਨਾ, ਸੰਗੀਤਾ ਬਿਜਲਾਨੀ, ਕ੍ਰਿਤੀ ਖਰਬੰਦਾ, ਸੋਹੇਲ ਖਾਨ ਅਤੇ ਹੁਮਾ ਕੁਰੈਸ਼ੀ ਸਮੇਤ ਕਈ ਸੈਲੇਬਸ ਨੇ ਪਾਰਟੀ ਵਿੱਚ ਸ਼ਿਰਕਤ ਕੀਤੀ। ਅਰਪਿਤਾ ਸ਼ਰਮਾ ਦੀ ਇਸ ਈਦ ਪਾਰਟੀ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਚਰਚਾ ‘ਚ ਹਨ।

ਪਾਰਟੀ ‘ਚ ਕੈਟਰੀਨਾ ਕੈਫ ਆਫ ਵ੍ਹਾਈਟ ਅਤੇ ਸਿਲਵਰ ਸਲਵਾਰ ਸੂਟ ‘ਚ ਦਿਖਾਈ ਦੇ ਰਹੇ ਸੀ। ਇਸ ਰਵਾਇਤੀ ਪਹਿਰਾਵੇ ‘ਚ ਕੈਟਰੀਨਾ ਬਹੁਤ ਖੂਬਸੂਰਤ ਨਜ਼ਰ ਆ ਰਹੀ ਸੀ|

ਸ਼ਹਿਨਾਜ਼ ਗਿੱਲ ਗੁਲਾਬੀ ਸੂਟ ‘ਚ ਨਜ਼ਰ ਆ ਰਹੀ ਸੀ।

ਆਮਿਰ ਖਾਨ ਨੇ ਲਾਲ ਰੰਗ ਦਾ ਕੁੜਤਾ ਪਾਇਆ ਹੋਇਆ ਸੀ ਅਤੇ ਕਾਰਤਿਕ ਆਰੀਅਨ ਬਲੈਕ ਸ਼ਰਟ ‘ਚ ਦਿਖਾਈ ਦਿੱਤੇ।

ਸਲਮਾਨ ਖਾਨ ਦੀ ਖਾਸ ਦੋਸਤ ਸੰਗੀਤਾ ਬਿਜਲਾਨੀ ਚਿੱਟੇ ਰੰਗ ਦੇ ਪਹਿਰਾਵੇ ‘ਚ ਨਜ਼ਰ ਆਈ |

Exit mobile version