Nation Post

ਅੱਜ ਦੇ ਕਲਯੁਗੀ ਪੁੱਤ ਨੇ ਮਾਂ ਦਾ ਕੀਤਾ ਕਤਲ, ਨਸ਼ਾ ਲਈ ਪੈਸੇ ਨਾ ਮਿਲਣ ਤੇ ਕੀਤਾ ਆ ਕਾਂਡ

ਇੱਕ ਕਲਯੁੱਗੀ ਪੁੱਤ ਨੇ ਆਪਣੀ ਮਾਂ ਦਾ ਕਤਲ ਕੀਤਾ |ਇਹ ਘਟਨਾ ਹੁਸ਼ਿਆਰਪੁਰ ਦੇ ਪਿੰਡ ਨੌਸ਼ਿਹਰਾ ਪੱਤਣ ਵਿਖੇ ਪੁੱਤ ਰੌਸ਼ਨ ਨੇ ਨਸ਼ੇ ਵਾਸਤੇ ਪੈਸੇ ਨਾ ਮਿਲਣ ’ਤੇ ਬਹੁਤ ਬੁਰੇ ਤਰੀਕੇ ਨਾਲ ਆਪਣੀ ਮਾਂ ਦਾ ਕਤਲ ਕੀਤਾ |

ਸਾਰੀ ਘਟਨਾ ਤੋਂ ਬਾਅਦ ਲੋਕਾਂ ਵਲੋਂ ਔਰਤ ਨੂੰ ਸਿਵਲ ਹਸਪਤਾਲ ਮੁਕੇਰੀਆਂ ਵਿਚ ਪੁਚਾਇਆ ਗਿਆ, ਹਾਲਤ ਨਾਜ਼ੁਕ ਹੋਣ ਕਰਕੇ ਡਾਕਟਰਾਂ ਨੇ ਅੰਮ੍ਰਿਤਸਰ ਲੈ ਕੇ ਜਾਣ ਵਾਸਤੇ ਰੈਫਰ ਕਰ ਦਿੱਤਾ ਸੀ । ਪਰ ਹਸਪਤਾਲ ਚ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ । ਮਾਂ ਦੀ ਮੌਤ ਵਾਰੇ ਸੁਣ ਕੇ ਪੁੱਤ ਡਰ ਦੇ ਮਾਰੇ ਫਰਾਰ ਹੋ ਗਿਆ |ਰਿਪੋਰਟ ਦੇ ਮੁਤਾਬਿਕ ਰੌਸ਼ਨ ਪੁੱਤਰ ਜਗੀਰ ਮਸੀਹ ਨਸ਼ੇ ਕਰਦਾ ਸੀ ਅਤੇ ਬੇਰੁਜਗਾਰ ਸੀ। ਉਸ ਦੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਮਾਂ ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਘਰ ਚਲਾ ਰਹੀ ਸੀ। ਪੁੱਤ ਨਸ਼ੇ ਕਰਨ ਲਈ ਆਪਣੀ ਮਾਂ ਕੋਲੋਂ ਪੈਸਿਆਂ ਦੀ ਮੰਗ ਕਰਦਾ ਸੀ | ਜਿਸ ਕਰਕੇ ਘਰ ਵਿੱਚ ਕਾਫ਼ੀ ਲੜਾਈ ਝਗੜਾ ਰਹਿੰਦਾ ਸੀ |ਪੁੱਤ ਨਸ਼ੇ ਦਾ ਆਦੀ ਹੋਣ ਕਾਰਨ ਮਾਂ ਨਾਲ ਕੁੱਟਮਾਰ ਵੀ ਕਰਦਾ ਸੀ।

ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀ ਖਿਲਾਫ਼ ਧਾਰਾ 302 ਅਧੀਨ ਕੇਸ ਦਰਜ ਕੀਤਾ ਹੈ। ਪਿੰਡ ਵਾਸੀਆਂ ਨੇ ਦੱਸਿਆ ਮ੍ਰਿਤਿਕ ਦੇ ਪਤੀ ਦੀ ਕਰੀਬ 15 ਸਾਲ ਪਹਿਲਾਂ ਮੌਤ ਹੋ ਗਈ ਸੀ |

Exit mobile version