Nation Post

ਅੰਮ੍ਰਿਤਸਰ ਦੇ ਪਿੰਡ ਰਾਮਪੁਰਾ ‘ਤੋਂ ਅਗਵਾ ਹੋਈ ਬੱਚੀ ਦੀ ਮਿਲੀ ਲਾਸ਼: ਮਤਰੇਈ ਮਾਂ ਨੇ ਹੀ ਕੀਤਾ ਮਾਸੂਮ ਦਾ ਕਤਲ |

ਅੰਮ੍ਰਿਤਸਰ ਦੇ ਨੇੜੇ ਪਿੰਡ ਰਾਮਪੁਰਾ ਤੋਂ ਅਗਵਾ ਹੋਈ ਮਾਸੂਮ ਬੱਚੀ ਦੀ ਲਾਸ਼ ਪਿੰਡ ਦੇ ਛੱਪੜ ਕੋਲੋਂ ਮਿਲੀ ਹੈ। ਜਾਣਕਾਰੀ ਦੇ ਅਨੁਸਾਰ ਮਤਰੇਈ ਮਾਂ ‘ਤੇ ਹੀ ਬੱਚੀ ਦੀ ਹੱਤਿਆ ਕਰਨ ਦਾ ਦੋਸ਼ ਲੱਗਾ ਹੈ।

ਅੰਮ੍ਰਿਤਸਰ ਦੇ ਨੇੜੇ ਪਿੰਡ ਰਾਮਪੁਰਾ ਦੀ 7 ਸਾਲ ਦੀ ਮਾਸੂਮ ਬੱਚੀ ਨੂੰ ਟਿਊਸ਼ਨ ਪੜ੍ਹਨ ਗਈ ਨੂੰ ਰਸਤੇ ਵਿੱਚ ਬਾਈਕ ਸਵਾਰ ਵਿਅਕਤੀ ਤੇ ਔਰਤ ਵੱਲੋਂ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਦੀ ਸੀਸੀਟੀਵੀ ਫੁਟੇਜ ਵੀ ਵਾਇਰਲ ਹੋ ਰਹੀ ਸੀ, ਜਦਕਿ ਪੁਲਿਸ ਵੱਲੋ ਸੀਸੀਟੀਵੀ ਫੁਟੇਜ ਨੂੰ ਪੁਖਤਾ ਸਬੂਤ ਨਹੀਂ ਦੱਸਿਆ ਗਿਆ ਸੀ। ਮਿਲੀ ਸੂਚਨਾ ਦੇ ਅਨੁਸਾਰ ਪੁਲਿਸ ਨੇ ਇਸ ਮਾਮਲੇ ਵਿੱਚ ਮਤਰੇਈ ਮਾਂ ਨੂੰ ਹਿਰਾਸਤ ਵਿੱਚ ਲਿਆ ਹੈ।

ਬੱਚੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਮਾਸੂਮ ਦੀ ਮਤਰੇਈ ਮਾਂ ਨੇ ਉਸ ਦੇ ਮੂੰਹ ਉੱਪਰ ਸਿਰ੍ਹਾਣਾ ਰੱਖ ਕੇ ਉਸ ਦਾ ਸਾਹ ਘੁੱਟ-ਘੁੱਟ ਕੇ ਮਾਰਿਆ ਹੈ। ਇਸ ਤੋਂ ਬਾਅਦ ਮਤਰੇਈ ਮਾਂ ਨੇ ਮਾਸੂਮ ਬੱਚੀ ਦੀ ਲਾਸ਼ ਨੂੰ ਬਾਲਟੀ ‘ਚ ਰੱਖ ਕੇ ਛੱਪੜ ਦੇ ਕੋਲ ਜਾ ਕੇ ਸੁੱਟ ਦਿੱਤਾ ਸੀ ।ਮਾਸੂਮ ਦੀ ਲਾਸ਼ ਨੂੰ ਲਿਜਾ ਰਹੀ ਮਾਂ ਦੀ ਸੀਸੀਟੀਵੀ ਵੀਡੀਓ ਵੀ ਬਰਾਮਦ ਹੋਈ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਸਹਾਇਤਾ ਨਾਲ ਸਾਰੇ ਕੇਸ ਨੂੰ ਸੁਲਝਾ ਲਿਆ ਹੈ । ਦੋਸ਼ੀ ਮਤਰੇਈ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਲੇ ਪੁਲਿਸ ਵੱਲੋਂ ਇਸ ਘਟਨਾ ‘ਤੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ।ਮਤਰੇਈ ਮਾਂ ਨੇ ਇਹ ਕਤਲ ਕਿਉਂ ਕੀਤਾ ਇਸ ਬਾਰੇ ਬਿਆਨ ਸਾਹਮਣੇ ਨਹੀਂ ਆਇਆ ।

Exit mobile version