Nation Post

ਅੰਮ੍ਰਿਤਸਰ ‘ਚ ਟਿਊਸ਼ਨ ਪੜ੍ਹਨ ਗਈ 7 ਸਾਲਾ ਬੱਚੀ ਹੋਈ ਅਗਵਾ: ਪੁਲਿਸ ਵੱਲੋ ਮੁਲਜ਼ਮਾਂ ਦੀ ਭਾਲ ਜਾਰੀ |

ਅੰਮ੍ਰਿਤਸਰ ‘ਚ 7 ਸਾਲਾ ਬੱਚੀ ਨੂੰ ਅਗਵਾ ਕਰ ਲਿਆ ਗਿਆ ਹੈ। ਇਹ ਘਟਨਾ ਪਿੰਡ ਰਾਮਪੁਰਾ ਦੀ ਦੱਸੀ ਜਾ ਰਹੀ ਹੈ। ਟਿਊਸ਼ਨ ਪੜ੍ਹਨ ਲਈ ਗਈ 7 ਸਾਲ ਦੀ ਬੱਚੀ ਨੂੰ ਇੱਕ ਬਾਈਕ ਸਵਾਰ ਆਦਮੀ ਅਤੇ ਔਰਤ ਅਗਵਾ ਕਰਕੇ ਲੈ ਗਏ ਹਨ |ਬੱਚੀ ਦੀ ਪਛਾਣ ਅਭਿਰੋਜ ਜੋਤ ਕੌਰ ਵਜੋਂ ਕੀਤੀ ਗਈ ਹੈ। ਰਾਤ ਤੱਕ ਜਦੋਂ ਬੱਚੀ ਘਰ ਨਹੀਂ ਪਰਤੀ ਤਾਂ ਪਰਿਵਾਰ ਦੇ ਮੈਬਰਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਸਵੇਰ ਤੋਂ ਹੀ ਸਾਰੇ ਪਿੰਡ ਨੂੰ ਸੀਲ ਕੀਤਾ ਹੋਇਆ ਹੈ।

ਪੁਲਿਸ ਨੇ ਹਰੇਕ ਘਰ ‘ਚ ਬੱਚੀ ਦੀ ਭਾਲ ਕੀਤੀ। ਬੱਚੀ ਜਿੱਥੇ ਟਿਊਸ਼ਨ ਪੜ੍ਹਨ ਲਈ ਜਾਂਦੀ ਸੀ ਉਸ ਥਾ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਹੈ। ਸੀਸੀਟੀਵੀ ਫੁਟੇਜ ‘ਚ ਇੱਕ ਬਾਈਕ ਸਵਾਰ ਆਦਮੀ ਤੇ ਔਰਤ ਬੱਚੀ ਨੂੰ ਉਸ ਰਸਤੇ ‘ਤੋਂ ਆਪਣੇ ਨਾਲ ਲੈ ਕੇ ਜਾ ਰਹੇ ਹਨ, ਜਿੱਥੋਂ ਬੱਚੀ ਪੜ੍ਹਾਈ ਕਰਨ ਲਈ ਲੰਘਦੀ ਸੀ।

ਬੱਚੀ ਨੂੰ ਅਗਵਾ ਕਰਨ ਵਾਲੇ ਬਾਈਕ ਸਵਾਰ ਆਦਮੀ ਅਤੇ ਔਰਤ ਨੇ ਆਪਣੇ ਮੂੰਹ ਢਕ ਕੇ ਰੱਖੇ ਹੋਏ ਸੀ। ਪਰਿਵਾਰ ਦੇ ਮੈਬਰਾਂ ਦਾ ਬਹੁਤ ਬੁਰਾ ਹਾਲ ਹੈ। ਪਿੰਡ ਰਾਮਪੁਰਾ ਵਿੱਚ ਪੁਲਿਸ ਦੇ ਅਧਿਕਾਰੀ ਵੀ ਪਹੁੰਚੇ ਹੋਏ ਹਨ। ਬੱਚੀ ਦੀ ਫੋਟੋ ਬੱਸ ਸਟੈਂਡ, ਰੇਲਵੇ ਸਟੇਸ਼ਨ ਸਣੇ ਜਨਤਕ ਥਾਵਾਂ ’ਤੇ ਤਾਇਨਾਤ ਪੁਲਿਸ ਅਧਿਕਾਰੀਆਂ ਨੂੰ ਭੇਜੀ ਗਈ ਹੈ ਤਾਂ ਜੋ ਮੁਲਜ਼ਮਾਂ ਦਾ ਪਤਾ ਲਗਾਇਆ ਜਾ ਸਕੇ।

Exit mobile version