Nation Post

ਅੰਮ੍ਰਿਤਸਰ ‘ਚ ਘਰ ਅੰਦਰ ਲੱਗੀ ਭਿਆਨਕ ਅੱਗ; 3 ਪਰਿਵਾਰਿਕ ਮੈਬਰਾਂ ਦੀ ਹੋਈ ਮੌਤ, 4 ਜ਼ਖ਼ਮੀ |

ਅੰਮ੍ਰਿਤਸਰ ਦੇ ਇਸਲਾਮਾਬਾਦ ਦੇ ਰੋਜ਼ ਐਨਕਲੇਵ ਸਥਿਤ ਇੱਕ ਘਰ ‘ਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ ਹੈ। ਇਸ ਘਟਨਾ ‘ਚ 3 ਪਰਿਵਾਰਿਕ ਮੈਬਰਾਂ ਦੀ ਜ਼ਿੰਦਾ ਸੜ ਜਾਣ ਕਾਰਨ ਮੌਤ ਹੋ ਚੁੱਕੀ ਹੈ, ਜਦਕਿ 4 ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ । 4 ਜ਼ਖਮੀਆਂ ਨੂੰ ਹਸਪਤਾਲ ‘ਚ ਦਾਖ਼ਲ ਕਰਾ ਦਿੱਤਾ ਗਿਆ ਹੈ।

ਸੂਚਨਾ ਦੇ ਅਨੁਸਾਰ ਅੱਜ ਸਵੇਰੇ ਰੋਜ਼ ਐਨਕਲੇਵ ਸਥਿਤ ਕੋਠੀ ਨੰਬਰ 18 ਵਿੱਚ ਭਿਆਨਕ ਅੱਗ ਲੱਗ ਗਈ ਹੈ। ਅੱਗ ਨੂੰ ਦੇਖ ਕੇ ਆਲੇ-ਦੁਆਲੇ ਦੇ ਲੋਕਾਂ ਨੇ ਤੁਰੰਤ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਜਿਸ ਵੇਲੇ ਅੱਗ ਲੱਗੀ ਤਾਂ ਘਰ ਵਿੱਚ ਸੱਤ ਲੋਕ ਸੁੱਤੇ ਸੀ। ਜਦੋਂ ਉਨ੍ਹਾਂ ਸਭ ਨੂੰ ਅੱਗ ਦਾ ਪਤਾ ਲੱਗਾ ਤਾ ਅੱਗ ਬਹੁਤ ਜਿਆਦਾ ਹੋ ਗਈ ਸੀ ਕਿ ਉਨ੍ਹਾਂ ਤੋਂ ਘਰ ਦੇ ਬਾਹਰ ਨਹੀਂ ਨਿਕਲ ਹੋਇਆ ਅਤੇ ਅੱਗ ‘ਚ ਹੀ ਝੁਲਸ ਕੇ ਮੌਤ ਹੋ ਗਈ।

ਮਰਨ ਵਾਲਿਆਂ ਦੀ ਪਛਾਣ ਤਜਿੰਦਰ ਸਿੰਘ, ਮਨਦੀਪ ਕੌਰ ਤੇ ਪੁੱਤਰ ਦਿਲਪ੍ਰੀਤ ਵਜੋਂ ਕੀਤੀ ਗਈ ਹੈ। ਜਦ ਕਿ ਦੂਸਰੇ ਕਮਰੇ ਵਿੱਚ ਸਹਿਜ, ਦਿਲਵੰਸ਼, ਕਿਰਨ ਤੇ ਸੁਖਮਨ ਸੁਤੇ ਹੋਏ ਸੀ । ਅੱਗ ਨਾਲ ਉਹ ਵੀ ਗੰਭੀਰ ਜਖਮੀ ਹੋਏ ਹਨ ਪਰ ਉਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ ਸੀ ਅਤੇ ਹੁਣ ਜਖਮੀ ਹੋਏ ਲੋਕਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾ ਦਿੱਤਾ ਗਿਆ ਹੈ।

Exit mobile version