Nation Post

ਅਮਰੀਕਾ ‘ਚ ਖਾਲਿਸਤਾਨ ਸਮਰਥਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧੀ ਸੀਰਤ ਨੂੰ ਫੋਨ ਤੇ ਦਿੱਤੀ ਧਮਕੀ |

ਪੰਜਾਬ ‘ਚ ਅੰਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਤੋਂ ਬਾਅਦ ਵਿਦੇਸ਼ਾਂ ‘ਚ ਬੈਠੇ ਖਾਲਿਸਤਾਨੀਆਂ ‘ਚ ਦਹਿਸ਼ਤ ਪੈਦਾ ਹੋ ਚੁੱਕੀ ਹੈ। ਵਿਦੇਸ਼ਾਂ ‘ਚ ਬੈਠੇ ਖਾਲਿਸਤਾਨੀ ਹੁਣ ਘਟੀਆ ਹਰਕਤਾਂ ਤੇ ਉਤਰ ਆਏ ਹਨ। ਅਮਰੀਕਾ ‘ਚ ਖਾਲਿਸਤਾਨ ਸਮਰਥਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧੀ ਸੀਰਤ ਕੌਰ ਨੂੰ ਧਮਕੀ ਭਰਿਆ ਫੋਨ ਕੀਤਾ ਹੈ।

ਖਾਲਿਸਤਾਨੀਆਂ ਨੇ CM ਮਾਨ ਦੀ ਧੀ ਸੀਰਤ ਕੌਰ ਨੂੰ ਫੋਨ ਤੇ ਗ਼ਲਤ ਸ਼ਬਦਾਂ ਦੀ ਵਰਤੋਂ ਕੀਤੀ ਤੇ ਧਮਕੀ ਦਿੱਤੀ । ਖਾਲਿਸਤਾਨੀਆਂ ਦੀ ਅਜਿਹੀ ਕਰਤੂਤ ਤੋਂ ਬਾਅਦ ਉਨ੍ਹਾਂ ਦੇ ਇਕ ਪਰਿਵਾਰਕ ਵਕੀਲ ਹਰਮੀਤ ਕੌਰ ਬਰਾੜ ਨੇ ਆਪਣੀ ਫੇਸਬੁੱਕ ‘ਤੇ ਲਿਖਿਆ ਹੈ ਕਿ ਉਹ ਗ਼ਲਤ ਸ਼ਬਦਾਂ ਦੀ ਵਰਤੋਂ ਕਰਕੇ ਧਮਕੀਆਂ ਦੇ ਕੇ ਖਾਲਿਸਤਾਨ ਬਣਾ ਲੈਣਗੇ ।

ਸੂਚਨਾ ਦੇ ਅਨੁਸਾਰ ਖਾਲਿਸਤਾਨੀ ਸਮਰਥਕਾਂ ਨੇ ਅਮਰੀਕਾ ‘ਚ ਰਹਿ ਰਹੇ ਭਗਵੰਤ ਮਾਨ ਦੇ ਦੋ ਬੱਚਿਆਂ ਸੀਰਤ ਕੌਰ ਅਤੇ ਪੁੱਤਰ ਦਿਲਸ਼ਾਨ ਨੂੰ ਵੀ ਘੇਰਨ ਦੀ ਯੋਜਨਾ ਬਣਾਈ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਇੱਕ ਗੁਰਦੁਆਰੇ ਵਿੱਚ ਲੋਕਾਂ ਨੇ ਘੇਰਾਬੰਦੀ ਸਬੰਧੀ ਯੋਜਨਾ ਬਣਾਈ ਹੈ। ਵਕੀਲ ਹਰਮੀਤ ਕੌਰ ਬਰਾੜ ਨੇ ਦੱਸਿਆ ਕਿ ਅਜਿਹਾ ਕਰਨ ਵਾਲੇ ਲੋਕ ਪੰਥ ’ਤੇ ਕਲੰਕ ਹਨ।

Exit mobile version