Nation Post

ਅਮਰੀਕਨ ਏਅਰਲਾਈਨਜ਼ ਦੇ ਜਹਾਜ਼ ‘ਚ ਪੰਛੀ ਦੀ ਟੱਕਰ ਹੋਣ ਨਾਲ ਲੱਗੀ ਅੱਗ,ਐਮਰਜੈਂਸੀ ਲੈਂਡਿੰਗ |

ਸੂਚਨਾ ਦੇ ਅਨੁਸਾਰ ਅਮਰੀਕਨ ਏਅਰਲਾਈਨਜ਼ ਦੇ ਜਹਾਜ਼ ਨਾਲ ਪੰਛੀ ਦੀ ਟੱਕਰ ਹੋਣ ਨਾਲ ਜਹਾਜ਼ ਦੇ ਇੰਜਣ ਵਿੱਚ ਅੱਗ ਲੱਗ ਗਈ ਸੀ। ਟੇਕ ਆਫ ਕਰਨ ਤੋਂ ਬਾਅਦ ਵੀ 20 ਮਿੰਟ ਤੱਕ ਜਹਾਜ਼ ਉੱਡਦਾ ਰਿਹਾ | ਫਿਰ ਓਹੀਓ ਵਿੱਚ ਐਮਰਜੈਂਸੀ ਲੈਂਡਿੰਗ ਕੀਤੀ ਗਈ ਸੀ। ਅਮਰੀਕਾ ਦੇ ਸਮੇਂ ਅਨੁਸਾਰ ਇਹ ਹਾਦਸਾ 23 ਅਪ੍ਰੈਲ ਦੀ ਸਵੇਰ ਦਾ ਦੱਸਿਆ ਜਾ ਰਿਹਾ ਹੈ| ਇਸ ਹਾਦਸੇ ‘ਚ ਕੋਈ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ।

ਜਾਣਕਾਰੀ ਦੇ ਅਨੁਸਾਰ ਬੋਇੰਗ 737 ਫਲਾਈਟ AA1958 ਨੇ ਓਹੀਓ ਦੇ ਕੋਲੰਬਸ ਸ਼ਹਿਰ ਦੇ ਜੌਨ ਗਲੇਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕਰੀਬ 7:45 ਵਜੇ ਉਡਾਣ ਭਰੀ ਸੀ। ਫਲਾਈਟ ਨੇ ਐਰੀਜ਼ੋਨਾ ਸੂਬੇ ਦੇ ਫੀਨਿਕਸ ਸ਼ਹਿਰ ਜਾਣਾ ਸੀ ਪਰ ਉਡਾਣ ਭਰਦੇ ਹੀ ਇੱਕ ਪੰਛੀ ਦੀ ਜਹਾਜ਼ ਨਾਲ ਟੱਕਰ ਹੋ ਗਈ। ਜਿਸ ਤੋਂ ਬਾਅਦ ਇੰਜਣ ਨੂੰ ਅੱਗ ਲੱਗ ਗਈ ਅਤੇ ਇਸ ਨੂੰ ਤੁਰੰਤ ਜੌਨ ਗਲੇਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਲੈਂਡਿੰਗ ਕੀਤੀ ਗਈ।

Exit mobile version