ਅਨੁਸ਼ਕਾ ਨੇ ਕਾਨਸ ਫਿਲਮ ਫੈਸਟੀਵਲ ‘ਚ ਵਾਈਟ ਕਲਰ ਦੇ ਆਫ-ਸ਼ੋਲਡਰ ਗਾਊਨ ਵਿਚ ਨਜ਼ਰ ਆਈ ਹੈ, ਜਿਸਨੂੰ ਅਦਾਕਾਰਾ ਨੇ ਮੋਤੀ ਅਤੇ ਜੜੀ ਹੋਈ ਟੀਅਰਡ੍ਰੌਪ ਈਅਰਿੰਗਸ ਨਾਲ ਪੂਰਾ ਕੀਤਾ ਹੈ।
ਅਦਾਕਾਰਾ ਦਾ ਇਹ ਪਹਿਰਾਵਾ ਫੈਸ਼ਨ ਡਿਜ਼ਾਈਨਰ ਰਿਚਰਡ ਕੁਇਨ ਵੱਲੋ ਡਿਜ਼ਾਈਨ ਕੀਤਾ ਗਿਆ ਹੈ। ਅਨੁਸ਼ਕਾ ਹਲਕੇ ਮੇਕਅਪ ਅਤੇ ਨਿਊਡ ਲਿਪਸਟਿਕ ਨਾਲ ਬੇਹੱਦ ਖੂਬਸੂਰਤ ਦਿੱਖ ਰਹੀ ਹੈ ।
ਅਨੁਸ਼ਕਾ ਸ਼ਰਮਾ ਦੇ ਕਾਨਸ ‘ਚ ਲੁੱਕ ਦੀਆ ਤਸਵੀਰਾਂ ਸੋਸ਼ਲ ਮੀਡੀਆ ‘ਤੇ ਚਰਚਾ ‘ਚ ਹਨ ਅਤੇ ਅਭਿਨੇਤਰੀ ਦੇ ਫੈਨਸ ਉਨ੍ਹਾਂ ਦੀ ਸੁੰਦਰਤਾ ਤੇ ਦਿਲਕਸ਼ ਅੰਦਾਜ਼ ਦੇ ਦਿਵਾਨੇ ਹੋ ਗਏ ਹਨ।