Nation Post

‘ਅਨੁਪਮਾ’ ਸ਼ੋਅ ਦੇ ਅਭਿਨੇਤਾ ਨਿਤੇਸ਼ ਪਾਂਡੇ ਦਾ 51 ਸਾਲ ਦੀ ਉਮਰ ‘ਚ ਹੋਇਆ ਦੇਹਾਂਤ |

ਪ੍ਰਸਿੱਧ ਟੀਵੀ ਸ਼ੋਅ ‘ਅਨੁਪਮਾ’ ‘ਚ ਧੀਰਜ ਕਪੂਰ ਦਾ ਕਿਰਦਾਰ ਨਿਭਾਉਣ ਵਾਲੇ ਨਿਤੇਸ਼ ਪਾਂਡੇ ਦਾ ਦੇਹਾਂਤ ਹੋ ਚੁੱਕਾ ਹੈ। ਕੱਲ ਰਾਤ ਲਗਭਗ 1 ਵਜੇ ਦਿਲ ਦਾ ਦੌਰਾ ਪੈਣ ਨਾਲ ਅਦਾਕਾਰ ਦੀ ਮੌਤ ਹੋ ਚੁੱਕੀ ਹੈ। ਨਿਤੇਸ਼ ਪਾਂਡੇ ਨੇ 51 ਸਾਲ ਦੀ ਉਮਰ ‘ਚ ਆਖਰੀ ਸਾਹ ਲਏ ਹਨ। ਲੇਖਕ ਤੇ ਨਿਰਮਾਤਾ ਸਿਧਾਰਥ ਨਾਗਰ ਨੇ ਅਦਾਕਾਰ ਨਿਤੇਸ਼ ਪਾਂਡੇ ਦੀ ਮੌਤ ਦੀ ਖ਼ਬਰ ਬਾਰੇ ਪੁਸ਼ਟੀ ਕਰ ਦਿੱਤੀ ਹੈ। ਇਸ ਖਬਰ ਦਾ ਪਤਾ ਲੱਗਣ ਮਗਰੋਂ ਟੈਲੀਵਿਜ਼ਨ ਇੰਡਸਟਰੀ ਵਿੱਚ ਸੋਗ ਦਾ ਮਾਹੌਲ ਹੈ।

Exit mobile version