Nation Post

ਅਦਾਕਾਰ ਆਸ਼ੀਸ਼ ਵਿਦਿਆਰਥੀ ਨੇ 60 ਸਾਲ ਦੀ ਉਮਰ ‘ਚ ਰੂਪਾਲੀ ਬਰੂਆ ਨਾਲ ਕਰਵਾਇਆ ਦੂਜਾ ਵਿਆਹ |

ਮਸ਼ਹੂਰ ਅਭਿਨੇਤਾ ਆਸ਼ੀਸ਼ ਵਿਦਿਆਰਥੀ ਨੇ 60 ਸਾਲ ਦੀ ਉਮਰ ਵਿੱਚ ਦੂਜਾ ਵਿਆਹ ਕਰ ਲਿਆ ਹੈ । ਉਨ੍ਹਾਂ ਦਾ ਵਿਆਹ ਗੁਹਾਟੀ ਦੀ ਇੱਕ ਫੈਸ਼ਨ ਡਿਜ਼ਾਈਨਰ ਅਤੇ ਕਾਰੋਬਾਰੀ ਮਹਿਲਾ ਰੂਪਾਲੀ ਬਰੂਆ ਨਾਲ ਹੋਇਆ ਹੈ। ਅਦਾਕਾਰਾ ਸ਼ਕੁੰਤਲਾ ਬਰੂਆ ਦੀ ਧੀ ਰਾਜੋਸ਼ੀ ਬਰੂਆ ਆਸ਼ੀਸ਼ ਵਿਦਿਆਰਥੀ ਦੀ ਪਹਿਲੀ ਪਤਨੀ ਹੈ। ਅਸ਼ੀਸ਼ ਵਿਦਿਆਰਥੀ ਤੇ ਰੂਪਾਲੀ ਬਰੂਆ ਨੇ ਕੋਰਟ ‘ਚ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਮੈਬਰਾਂ ਦੀ ਮੌਜੂਦਗੀ ਵਿੱਚ ਵਿਆਹ ਕਰਵਾਇਆ ਹੈ।ਅਤੇ ਇਸ ਮਗਰੋਂ ਉਹ ਪਰਿਵਾਰ ਅਤੇ ਦੋਸਤਾਂ ਲਈ ਗੈਟ-ਟੂਗੇਟਰ ਦਾ ਆਯੋਜਨ ਕਰਨਗੇ।

ਵਿਆਹ ‘ਚ ਰੁਪਾਲੀ ਬਰੂਆ ਆਸਾਮ ਦੀ ਰਵਾਇਤੀ ਚਿੱਟੀ ਅਤੇ ਸੁਨਹਿਰੀ ਮੇਖਲਾ ਸਾੜੀ ਵਿੱਚ ਨਜ਼ਰ ਆਈ। ਦੂਜੇ ਪਾਸੇ ਆਸ਼ੀਸ਼ ਵਿਦਿਆਰਥੀ ਨੇ ਕੇਰਲ ਦੀ ਪਰੰਪਰਾ ਅਨੁਸਾਰ ਉਸੇ ਰੰਗ ਦਾ ਮੁੰਡੂ ਪਹਿਨਿਆ ਹੈ।

ਆਸ਼ੀਸ਼ ਵਿਦਿਆਰਥੀ ਬਾਲੀਵੁੱਡ ਫਿਲਮਾਂ ਵਿੱਚ ਖਲਨਾਇਕ ਦੀ ਭੂਮਿਕਾ ਲਈ ਮਸ਼ਹੂਰ ਹਨ। ਆਸ਼ੀਸ਼ ਵਿਦਿਆਰਥੀ 1986 ਤੋਂ ਫਿਲਮਾਂ ‘ਚ ਕੰਮ ਕਰਦੇ ਹਨ। ਉਨ੍ਹਾਂ ਨੇ ਹਿੰਦੀ, ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਵਰਗੀਆਂ 11 ਭਾਸ਼ਾਵਾਂ ‘ਚ ਹੁਣ ਤੱਕ 300 ਫਿਲਮਾਂ ‘ਚ ਕੰਮ ਕਰ ਚੁੱਕੇ ਹਨ।

Exit mobile version