ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ ‘ਕਠਪੁਤਲੀ’ ਦਾ ਪਹਿਲਾ ਗੀਤ ਸਾਥੀਆ ਰਿਲੀਜ਼ ਹੋ ਗਿਆ ਹੈ। ਅਕਸ਼ੈ ਕੁਮਾਰ ਅਤੇ ਰਕੁਲ ਪ੍ਰੀਤ ਸਿੰਘ ਸਟਾਰਰ ਫਿਲਮ ‘ਕਠਪੁਤਲੀ’ ਤਾਮਿਲ ਫਿਲਮ ‘ਰਤਸਾਸਨ’ ਦਾ ਹਿੰਦੀ ਰੀਮੇਕ ਹੈ। ਇਸ ਫਿਲਮ ਦਾ ਪਹਿਲਾ ਗੀਤ ਸਾਥੀਆ ਰਿਲੀਜ਼ ਹੋ ਗਿਆ ਹੈ।
ਤਿੰਨ ਮਿੰਟ 42 ਸੈਕਿੰਡ ਦੇ ਇਸ ਗੀਤ ‘ਚ ਅਕਸ਼ੈ ਅਤੇ ਰਕੁਲ ਦੋਵੇਂ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਫਿਲਮ ‘ਚ ਅਕਸ਼ੈ ਕੁਮਾਰ ਪੁਲਿਸ ਵਾਲੇ ਦੀ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ। ਜੋ ਅਪਰਾਧੀਆਂ ਨੂੰ ਫੜਨ ਲਈ ਹਰ ਹੱਦ ਪਾਰ ਕਰਨ ਲਈ ਤਿਆਰ ਹਨ। ਗੀਤ ਨੂੰ ਥੋੜ੍ਹੇ ਸਮੇਂ ਵਿੱਚ ਹੀ 1,598,147 ਵਿਊਜ਼ ਮਿਲ ਚੁੱਕੇ ਹਨ।
ਮਹੱਤਵਪੂਰਨ ਗੱਲ ਇਹ ਹੈ ਕਿ ਫਿਲਮ ਕਠਪੁਤਲੀ ਜੈਕੀ ਭਗਨਾਨੀ ਅਤੇ ਦੀਪਸ਼ਿਖਾ ਦੇਸ਼ਮੁਖ ਦੇ ਪਰਿਵਾਰਕ ਬੈਨਰ ਪੂਜਾ ਐਂਟਰਟੇਨਮੈਂਟ ਹੇਠ ਬਣਾਈ ਜਾ ਰਹੀ ਹੈ। ‘ਕਠਪੁਤਲੀ’ ਦਾ ਨਿਰਦੇਸ਼ਨ ਰਣਜੀਤ ਐਮ ਤਿਵਾਰੀ ਕਰ ਰਹੇ ਹਨ। ਤਾਮਿਲ ਫਿਲਮ ‘ਰਤਸਾਨ’ ਇਕ ਸਾਈਕੋ ਕਿਲਰ ਦੀ ਕਹਾਣੀ ਹੈ ਜੋ ਸਕੂਲੀ ਕੁੜੀਆਂ ਦਾ ਸ਼ਿਕਾਰ ਕਰਦਾ ਹੈ। ਇਸ ਫਿਲਮ ‘ਚ ਮੁੱਖ ਕਿਰਦਾਰ ਅਭਿਨੇਤਾ ਵਿਸ਼ਨੂੰ ਵਿਸ਼ਾਲ ਨੇ ਨਿਭਾਇਆ ਸੀ।
                                    