Nation Post

ਅਕਸ਼ੇ ਕੁਮਾਰ ਨੇ ‘ਸੈਲਫੀ’ ਫ਼ਿਲਮ ਦਾ ਪ੍ਰਚਾਰ ਕਰਦੇ ਹੋਏ ਬਣਾਇਆ ਸਭ ਤੋਂ ਵੱਧ ਸੈਲਫੀ ਲੈਣ ਦਾ ਵਿਸ਼ਵ ਰਿਕਾਰਡ|

ਐਕਟਰ ਅਕਸ਼ੈ ਕੁਮਾਰ ਨੇ ਬੁੱਧਵਾਰ 23 ਫਰਵਰੀ ਨੂੰ ਮੁੰਬਈ ਵਿੱਚ ਆਪਣੀ ਆਉਣ ਵਾਲੀ ਫਿਲਮ ‘ਸੈਲਫੀ’ ਨੂੰ ਪ੍ਰਮੋਟ ਕਰਨ ਦੇ ਦੌਰਾਨ ਤਿੰਨ ਮਿੰਟਾਂ ਵਿੱਚ ਸਭ ਤੋਂ ਵੱਧ ਸੈਲਫੀ ਲੈਣ ਦਾ ਗਿਨੀਜ਼ ਵਰਲਡ ਰਿਕਾਰਡ ਤੋੜ ਦਿੱਤਾ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਸ਼ੇਅਰ ਕਰਕੇ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ ਹੈ।

ਇਸ ਸਮਾਗਮ ‘ਚ ਅਕਸ਼ੈ ਆਰੇਂਜ ਜੰਪ ਸੂਟ ‘ਚ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਸਟੇਜ ‘ਤੇ 184 ਸੈਲਫੀਜ਼ ਕਲਿੱਕ ਕੀਤੀਆਂ। ਇਸ ਨੂੰ ਸ਼ੇਅਰ ਕਰਦੇ ਹੋਏ ਅਕਸ਼ੇ ਨੇ ਕੈਪਸ਼ਨ ‘ਚ ਲਿਖਿਆ, ‘ਮੈਂ ਅੱਜ ਤੱਕ ਜੋ ਕੁਝ ਵੀ ਹਾਸਲ ਕੀਤਾ ਹੈ ਅਤੇ ਜ਼ਿੰਦਗੀ ‘ਚ ਜਿੱਥੇ ਵੀ ਹਾਂ, ਉਹ ਮੇਰੇ ਪ੍ਰਸ਼ੰਸਕਾਂ ਦੇ ਪਿਆਰ ਕਾਰਨ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ੰਸਕ ਮੇਰੇ ਨਾਲ ਹਮੇਸ਼ਾ ਖੜ੍ਹੇ ਹਨ।

ਮੇਰੇ ਪ੍ਰਸ਼ੰਸਕਾਂ ਦੀ ਮਦਦ ਨਾਲ, ਅਸੀਂ 3 ਮਿੰਟਾਂ ਵਿੱਚ ਲਈਆਂ ਗਈਆਂ ਸਭ ਤੋਂ ਵੱਧ ਸੈਲਫੀਆਂ ਦਾ ਗਿਨੀਜ਼ ਵਰਲਡ ਰਿਕਾਰਡ ਤੋੜ ਦਿੱਤਾ ਹੈ। ਇਹ ਬਹੁਤ ਖਾਸ ਸੀ ਅਤੇ ਮੈਂ ਇਸਨੂੰ ਹਮੇਸ਼ਾ ਯਾਦ ਰੱਖਾਂਗਾ। ਹੁਣ ਸੈਲਫੀ ਸੈਲਫੀ ਹੀ ਹੋਵੇਗੀ। ਸ਼ੁੱਕਰਵਾਰ ਨੂੰ ਸਿਨੇਮਾਘਰਾਂ ਵਿੱਚ ਮਿਲਾਂਗੇ ਹਾਂ।

ਇਸ ਪੋਸਟ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਤੋਂ ਲੈ ਕੇ ਸੈਲੇਬਸ ਤੱਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਅਕਸ਼ੈ ਦੇ ਇੱਕ ਪ੍ਰਸ਼ੰਸਕ ਨੇ ਲਿਖਿਆ,ਤੁਹਾਡਾ ਇਹ ਰਿਕਾਰਡ ਦੇਖ ਕੇ ਬਹੁਤ ਖੁਸ਼ੀ ਹੋਈ।’ ਇਸ ਦੇ ਨਾਲ ਹੀ ਕੁਝ ਲੋਕਾਂ ਨੇ ਦੇਖਿਆ ਕਿ ਅਕਸ਼ੈ ਨੇ ਉਹੀ ਕੱਪੜੇ ਪਾਏ ਹੋਏ ਹਨ ਜੋ ਉਨ੍ਹਾਂ ਨੇ ਫਿਲਮ ‘ਲਕਸ਼ਮੀ’ ਦੇ ਪ੍ਰਮੋਸ਼ਨ ਦੌਰਾਨ ਪਾਏ ਹੋਏ ਸੀ ।

ਦੱਸਿਆ ਜਾ ਰਿਹਾ ਹੈ ਕਿ ਅਕਸ਼ੇ ਤੋਂ ਪਹਿਲਾਂ ਇਹ ਰਿਕਾਰਡ 2015 ਵਿੱਚ ਡਵੇਨ ਜਾਨਸਨ ਨੇ ਬਣਾਇਆ ਸੀ। ਉਸ ਨੇ ਤਿੰਨ ਮਿੰਟਾਂ ‘ਚ 105 ਸੈਲਫੀਜ਼ ਕਲਿੱਕ ਕੀਤੀਆਂ ਸਨ।

Exit mobile version