Nation Post

ਸਹੁੰ ਚੁੱਕਣ ਲਈ ਜੇਲ੍ਹ ਵਿੱਚ ਬੰਦ ਕੱਟੜਪੰਥੀ ਪ੍ਰਚਾਰਕ ਤੇ ਨਵੇਂ ਚੁਣੇ ਗਏ ਸੰਸਦ ਮੈਂਬਰ ਅੰਮ੍ਰਿਤਪਾਲ ਆਰਜ਼ੀ ਰਿਹਾਈ ਦੀ ਕਰਨਗੇ ਮੰਗ

ਚੰਡੀਗੜ੍ਹ (ਸਾਹਿਬ): ਜੇਲ ਵਿਚ ਬੰਦ ਕੱਟੜਪੰਥੀ ਸਿੱਖ ਪ੍ਰਚਾਰਕ ਅਤੇ ਨਵੇਂ ਚੁਣੇ ਗਏ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਲਈ ਅਸਾਮ ਦੀ ਜੇਲ ਵਿਚੋਂ ਆਰਜ਼ੀ ਰਿਹਾਈ ਲਈ ਪੰਜਾਬ ਸਰਕਾਰ ਨੂੰ ਪੱਤਰ ਲਿਖਣਗੇ। ਇਹ ਜਾਣਕਾਰੀ ਉਨ੍ਹਾਂ ਦੇ ਵਕੀਲ ਇਮਾਨ ਸਿੰਘ ਖਾਰਾ ਨੇ ਬੀਤੇ ਦਿਨ ਦਿੱਤੀ।

“ਇੱਕ ਜਾਂ ਦੋ ਦਿਨਾਂ ਵਿੱਚ ਉਹ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਧਾਰਾ 15 ਦੇ ਤਹਿਤ ਅਸਥਾਈ ਰਿਹਾਈ ਲਈ ਇੱਕ ਪੱਤਰ ਲਿਖਣਗੇ, ਜੋ ਨਜ਼ਰਬੰਦੀ ਤੋਂ ਅਸਥਾਈ ਰਿਹਾਈ ਨਾਲ ਸਬੰਧਤ ਹੈ,” ਉਸਨੇ ਕਿਹਾ। ਦੱਸ ਦੇਈਏ ਕਿ ‘ਵਾਰਿਸ ਪੰਜਾਬ ਦੇ’ ਸੰਸਥਾ ਦਾ ਮੁਖੀ ਅੰਮ੍ਰਿਤਪਾਲ ਇਸ ਸਮੇਂ ਐਨਐਸਏ ਤਹਿਤ 9 ਸਾਥੀਆਂ ਸਮੇਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ।

2024 ਦੀਆਂ ਲੋਕ ਸਭਾ ਚੋਣਾਂ ਆਜ਼ਾਦ ਉਮੀਦਵਾਰ ਵਜੋਂ ਲੜਨ ਤੋਂ ਬਾਅਦ ਉਨ੍ਹਾਂ ਨੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਅੰਮ੍ਰਿਤਪਾਲ 1,97,120 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਉਨ੍ਹਾਂ ਨੂੰ 4,04,430 ਵੋਟਾਂ ਮਿਲੀਆਂ ਜਦਕਿ ਜੀਰਾ ਨੂੰ 2,07,310 ਵੋਟਾਂ ਮਿਲੀਆਂ।

ਦੱਸ ਦੇਈਏ ਕਿ ਅੰਮ੍ਰਿਤਪਾਲ ਦੇ ਮਾਤਾ-ਪਿਤਾ ਤਰਸੇਮ ਸਿੰਘ ਅਤੇ ਬਲਵਿੰਦਰ ਕੌਰ ਸ਼ਨੀਵਾਰ ਨੂੰ ਉਸ ਨੂੰ ਮਿਲਣ ਆਸਾਮ ਪਹੁੰਚੇ ਸਨ।

Exit mobile version