Nation Post

ਵੱਡੀ ਖ਼ਬਰ: ਦਿਲਜੀਤ ਦੋਸਾਂਝ ‘ਤੇ ਨਿਮਰਤ ਖਹਿਰਾ ਦੀਆ ਵਧੀਆ ਮੁਸ਼ਕਿਲਾਂ; ‘ਚਮਕੀਲਾ’ ਤੋਂ ਬਾਅਦ ਫਿਲਮ ‘ਜੋੜੀ’ ਦੀ ਰਿਲੀਜ਼ ‘ਤੇ ਵੀ ਪਾਬੰਦੀ |

ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਦੇ ਫੈਨਸ ਨੂੰ ਇਹ ਜਾਣ ਕੇ ਬਹੁਤ ਬੁਰਾ ਲੱਗਣ ਵਾਲਾ ਹੈ ਕਿ ਫਿਲਮ ‘ਚਮਕੀਲਾ’ ਤੋਂ ਬਾਅਦ ‘ਜੋੜੀ’ ਦੀ ਰਿਲੀਜ਼ ਉੱਪਰ ਵੀ ਰੋਕ ਲੱਗ ਚੁੱਕੀ ਹੈ। ਜਾਣਕਾਰੀ ਦੇ ਅਨੁਸਾਰ ਲੁਧਿਆਣਾ ਦੇ ਕੋਰਟ ਨੇ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਅਤੇ ਉਨ੍ਹਾਂ ਦੀ ਦੂਜੀ ਪਤਨੀ ਅਮਰਜੋਤ ਕੌਰ ’ਤੇ ਦਿਲਜੀਤ ਦੁਸਾਂਝ ਦੀ ਪੰਜਾਬੀ ਫਿਲਮ ‘ਜੋੜੀ ਤੇਰੀ ਮੇਰੀ’ ਦੀ ਰਿਲੀਜ਼ ’ਤੇ ਵੀ ਹੁਣ ਪਾਬੰਦੀ ਲੈ ਦਿੱਤੀ ਹੈ।

‘ਜੋੜੀ’ ਫਿਲਮ 5 ਮਈ ਯਾਨੀ ਸ਼ੁੱਕਰਵਾਰ ਨੂੰ ਰਿਲੀਜ਼ ਹੋਣੀ ਸੀ। ਸਿਵਲ ਜੱਜ (ਜੂਨੀਅਰ ਡਿਵੀਜ਼ਨ) ਕਰਨਦੀਪ ਕੌਰ ਨੇ ਦਿਲਜੀਤ ਦੁਸਾਂਝ,ਨਿਮਰਤ ਖਹਿਰਾ, ਚਮਕੀਲਾ ਦੀ ਪਤਨੀ ਗੁਰਮੇਲ ਕੌਰ, ਰਿਦਮ ਬੁਆਏਜ਼ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਦੇ ਕਾਰਜ ਗਿੱਲ ਅਤੇ ਦਲਜੀਤ ਥਿੰਦ ਤੇ ਦਿਲਜੀਤ ਮੋਸ਼ਨ ਫਿਲਮਜ਼ ਨੂੰ ਸੰਮਨ ਭੇਜਣ ਲਈ ਆਖਿਆ ਹੈ।

Exit mobile version