Nation Post

ਲੁਧਿਆਣਾ ਦੇ ਖੰਨਾ ‘ਚ SSP ਦਫ਼ਤਰ ‘ਚ ਹੈੱਡ ਕਾਂਸਟੇਬਲ ਦੇ ਲੱਗੀ ਗੋਲ਼ੀ,ਹੋਈ ਮੌਤ |

ਲੁਧਿਆਣਾ ਨੇੜੇ ਖੰਨਾ ਦੇ SSP ਦਫ਼ਤਰ ਵਿਖੇ ਡੀਐਸਪੀ ਦੇ ਗਨਮੈਨ ਦੇ ਗੋਲ਼ੀ ਲੱਗ ਜਾਣ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਹੈੱਡ ਕਾਂਸਟੇਬਲ ਰਸ਼ਪਿੰਦਰ ਸਿੰਘ ਵਜੋਂ ਕੀਤੀ ਗਈ ਹੈ। ਰਸ਼ਪਿੰਦਰ ਵੋਮੈਨ ਸੈੱਲ ਦੇ ਡੀਐਸਪੀ ਗੁਰਮੀਤ ਸਿੰਘ ਨਾਲ ਬਤੌਰ ਗਨਮੈਨ ਡਿਊਟੀ ਤੇ ਸੀ। ਸੂਚਨਾ ਦੇ ਅਨੁਸਾਰ ਅੱਜ ਜਦੋਂ ਰਸ਼ਪਿੰਦਰ SSP ਦਫ਼ਤਰ ਵਿਖੇ ਰੀਡਰ ਬ੍ਰਾਂਚ ‘ਚ ਸੀ ਤਾਂ ਅਚਾਨਕ ਗੋਲ਼ੀ ਦੀ ਆਵਾਜ਼ ਸੁਣੀ ਗਈ ਤੇ ਰਸ਼ਪਿੰਦਰ ਸਿੰਘ ਗੋਲ਼ੀ ਲੱਗ ਜਾਣ ਦੀ ਵਜ੍ਹਾ ਨਾਲ ਗੰਭੀਰ ਜ਼ਖ਼ਮੀ ਹੋਏ ਸੀ |

ਰਸ਼ਪਿੰਦਰ ਸਿੰਘ ਨੂੰ ਗੰਭੀਰ ਜ਼ਖ਼ਮੀ ਹਾਲਤ ‘ਚ ਨੂੰ ਨੇੜੇ ਦੇ ਹਸਪਤਾਲ ਭਰਤੀ ਕਰਾਇਆ ਗਿਆ, ਜਿੱਥੇ ਉਨ੍ਹਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ਹੈ ।ਜਾਣਕਾਰੀ ਦੇ ਅਨੁਸਾਰ ਡੀਐੱਸਪੀ ਦਾ ਸਰਵਿਸ ਰਿਵਾਲਵਰ ਰਸ਼ਪਿੰਦਰ ਸਿੰਘ ਦੇ ਕੋਲ ਸੀ, ਜਿਸਨੂੰ ਸਾਫ਼ ਕਰਦੇ ਸਮੇਂ ਗੋਲ਼ੀ ਚੱਲ ਜਾਂਦੀ ਹੈ ਅਤੇ ਇਹ ਗੋਲ਼ੀ ਹੈੱਡ ਕਾਂਸਟੇਬਲ ਰਸ਼ਪਿੰਦਰ ਸਿੰਘ ਦੀ ਛਾਤੀ ‘ਚ ਜਾ ਕੇ ਲੱਗਦੀ ਹੈ,ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ।

Exit mobile version