Nation Post

ਲੁਧਿਆਣਾ ‘ਚ ਸੌਤੇਲੇ ਪਿਤਾ ਵੱਲੋਂ 9 ਸਾਲਾਂ ਧੀ ਨਾਲ ਬਲਾਤਕਾਰ; ਪੁਲਿਸ ਮੁਲਜ਼ਮ ਦੀ ਭਾਲ ‘ਚ |

ਲੁਧਿਆਣਾ ਵਿੱਚ ਸੌਤੇਲੇ ਪਿਤਾ ਨੇ ਆਪਣੀ ਹੀ ਧੀ ਨਾਲ ਬਲਾਤਕਾਰ ਕੀਤਾ ਹੈ | ਬੱਚੀ ਦੀ ਨਾਨੀ ਨੇ ਥਾਣਾ ਫੇਜ਼-8 ਮੁਹਾਲੀ ਵਿੱਚ ਆਪਣੇ ਬਿਆਨ ਦਰਜ ਕਰਵਾਏ ਹਨ ਕਿ ਉਸ ਦੀ ਕੁੜੀ ਦਾ ਦੂਜਾ ਵਿਆਹ ਦੋਸ਼ੀ ਨਾਲ 2018 ਵਿੱਚ ਹੋਇਆ ਸੀ। ਉਹ 9 ਸਾਲ ਦੀ ਬੱਚੀ ਨੂੰ 2022 ਵਿੱਚ ਲਿਖਤੀ ਰੂਪ ਵਿੱਚ ਗੋਦ ਲੈ ਕੇ ਮੋਹਾਲੀ ਚਲੇ ਗਏ ਸੀ । ਮੁਲਜ਼ਮ ਬੱਚੀ ਨਾਲ ਕਈ ਵਾਰ ਲੁਧਿਆਣਾ ਵੀ ਆਉਂਦਾ ਸੀ।

ਬੱਚੀ ਨੇ ਆਪਣੀ ਨਾਨੀ ਨੂੰ ਦੱਸਿਆ ਕਿ ਉਸ ਦਾ ਸੌਤੇਲਾ ਪਿਤਾ ਉਸ ਨਾਲ ਸਰੀਰਕ ਸ਼ੋਸ਼ਣ ਕਰਦਾ ਹੈ। ਇਸ ’ਤੇ ਨਾਨੀ ਨੇ ਤੁਰੰਤ ਥਾਣਾ ਫੇਜ਼-8 ਮੁਹਾਲੀ ਵਿੱਚ ਕੇਸ ਦਰਜ ਕਰਵਾ ਦਿੱਤਾ। ਇਹ ਮਾਮਲਾ ਮਹਾਨਗਰ ਵਿਚ ਹੋਣ ਕਾਰਨ ਥਾਣਾ ਸਦਰ ਵਿਚ ਦਰਜ ਕਰ ਲਿਆ ਗਿਆ ਹੈ।

ਪੁਲਿਸ ਰਿਕਾਰਡ ਵਿੱਚ ਦੋਸ਼ੀ ਦੀ ਪਛਾਣ ਹਰਦੀਪ ਸਿੰਘ ਵਾਸੀ ਗਲੀ ਨੰਬਰ 4, ਬਚਿੱਤਰ ਨਗਰ ਵਜੋਂ ਕੀਤੀ ਗਈ ਹੈ। ਪੁਲਿਸ ਨੇ ਜਦੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦੋਸ਼ੀ ਲੋਹਾਰਾ ਦੇ ਕਿਸੇ ਮੁਹੱਲੇ ਦਾ ਰਹਿਣ ਵਾਲਾ ਸੀ। ਪੁਲਿਸ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਵੱਖ ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ। ਦੋਸ਼ੀ ਖ਼ਿਲਾਫ਼ ਆਈਪੀਸੀ 376, 6 ਪੋਸਕੋ ਐਕਟ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ।

Exit mobile version