Nation Post

ਲੁਧਿਆਣਾ ‘ਚ ਦੁਕਾਨਦਾਰ ਦਾ ਬਦਮਾਸ਼ਾਂ ਨੇ ਕੀਤਾ ਕਤਲ,ਲੱਖਾਂ ਰੁਪਏ ਲੈ ਕੇ ਹੋਏ ਫਰਾਰ |

ਲੁਧਿਆਣਾ ‘ਚ ਇੱਕ ਜੁੱਤੀਆਂ ਦੇ ਵਪਾਰੀ ਦਾ ਕੁਝ ਬਦਮਾਸ਼ਾਂ ਨੇ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ। ਬਦਮਾਸ਼ਾਂ ਨੇ ਸੂਏ ਨਾਲ ਵਪਾਰੀ ‘ਤੇ ਹਮਲਾ ਕੀਤਾ ਅਤੇ ਵਪਾਰੀ ਦੇ ਕੋਲੋਂ ਲੱਖਾਂ ਰੁਪਏ ਲੁੱਟ ਕੇ ਘਟਨਾ ਵਾਲੀ ਜਗ੍ਹਾ ਤੋਂ ਭੱਜ ਗਏ। ਇਸ ਘਟਨਾ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਵਪਾਰੀ ਨੂੰ ਹਸਪਤਾਲ ਭਰਤੀ ਕਰਵਾਇਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ। ਇਹ ਸਾਰੀ ਘਟਨਾ CCTV ਕੈਮਰੇ ਵਿੱਚ ਰਿਕਾਰਡ ਹੋ ਗਈ ਸੀ।

ਮ੍ਰਿਤਕ ਵਪਾਰੀ ਦੀ ਪਛਾਣ ਮਨਜੀਤ ਸਿੰਘ ਕੋਚਰ ਵਜੋਂ ਕੀਤੀ ਗਈ ਹੈ। ਮਨਜੀਤ ਸਿੰਘ ਦੀ ਆਪਣੀ ਜੁੱਤੀਆਂ ਦੀ ਦੁਕਾਨ ਹੈ।ਦੁਕਾਨ ਬੰਦ ਕਰਨ ਤੋਂ ਬਾਅਦ ਰਸਤੇ ਵਿੱਚ ਸਬਜ਼ੀਆਂ ਖਰੀਦਣ ਲਈ ਰੁਕ ਗਏ ਸੀ। ਵਾਪਸ ਆਉਂਦੇ ਸਮੇਂ ਰਸਤੇ ‘ਚ ਕੁਝ ਬਦਮਾਸ਼ਾਂ ਨੇ ਵਪਾਰੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਉਸ ਦੇ ਲੱਖਾਂ ਰੁਪਏ ਲੈ ਕੇ ਭੱਜ ਗਏ। ਜਾਣਕਾਰੀ ਦੇ ਅਨੁਸਾਰ ਜਿਸ ਵੇਲੇ ਬਦਮਾਸ਼ਾਂ ਨੇ ਵਪਾਰੀ ‘ਤੇ ਹਮਲਾ ਕਰ ਦਿੱਤਾ ਸੀ ਤਾਂ ਉਹ ਲੋਕਾਂ ਨੂੰ ਸਹਾਇਤਾ ਲਈ ਬੁਲਾ ਰਹੇ ਸੀ, ਪਰ ਬਦਮਾਸ਼ਾਂ ਦੇ ਕੋਲ ਹਥਿਆਰ ਹੋਣ ਕਾਰਨ ਕੋਈ ਵੀ ਮਦਦ ਲਈ ਅੱਗੇ ਨਹੀਂ ਆ ਰਿਹਾ ਸੀ ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪੁੱਜ ਗਈ ਸੀ। ਇਹ ਸਾਰੀ ਘਟਨਾ CCTV ਕੈਮਰੇ ਵਿੱਚ ਰਿਕਾਰਡ ਹੋ ਚੁੱਕੀ ਸੀ | ਪੁਲਿਸ ਨੇ CCTV ਕੈਮਰੇ ਦੀ ਫੁਟੇਜ ਦੇ ਆਧਾਰ ’ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |

Exit mobile version