Nation Post

ਲੁਧਿਆਣਾ ‘ਚ ਕੋਰੀਅਰ ਰਾਹੀਂ ਨਾਜਾਇਜ਼ ਸਾਮਾਨ ਦੀ ਹੋ ਰਹੀ ਸੀ ਸਪਲਾਈ;ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ਼ |

ਲੁਧਿਆਣਾ ਜ਼ਿਲ੍ਹੇ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ ਕੈਨੇਡਾ ‘ਚ ਇਕ ਵਿਅਕਤੀ ਨੂੰ ਕੋਰੀਅਰ ਰਾਹੀਂ ਗੈਰ-ਕਾਨੂੰਨੀ ਸਾਮਾਨ ਭੇਜਣ ਦੇ ਦੋਸ਼ ‘ਚ ਕੇਸ ਦਰਜ ਕੀਤਾ ਹੈ। ਪੁਲਿਸ ਅਧਿਕਾਰੀ ਦੇ ਮੁਤਾਬਿਕ ਦੋਸ਼ੀ ਕੈਨੇਡਾ ਵਿੱਚ ਕਿਸੇ ਵਿਅਕਤੀ ਨੂੰ ਕੋਰੀਅਰ ਰਾਹੀਂ ਨਸ਼ੀਲੇ ਪਦਾਰਥ ਭੇਜਦਾ ਸੀ।

ਪੁਲਿਸ ਨੇ ਦੱਸਿਆ ਹੈ ਕਿ ਸਬ-ਇੰਸਪੈਕਟਰ ਅੰਗਰੇਜ ਸਿੰਘ ਹੋਰ ਪੁਲਿਸ ਮੁਲਾਜ਼ਮਾਂ ਦੇ ਨਾਲ ਜਗਰਾਓਂ ਦੇ ਤਹਿਸੀਲ ਚੌਂਕ ‘ਚ ਹਾਜ਼ਰ ਸੀ। ਇਸ ਦੌਰਾਨ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਇੱਕ ਅਣਪਛਾਤਾ ਵਿਅਕਤੀ ਆਪਣੀ ਪਹਿਚਾਣ ਕਾਉਂਕੇ ਕਲਾਂ ਦੇ ਸਾਹਿਬ ਵਜੋਂ ਦੇ ਰਿਹਾ ਹੈ। ਇਹ ਵਿਅਕਤੀ ਕੁੱਕੜ ਚੌਂਕ ਨੇੜੇ ਇਕ ਕੋਰੀਅਰ ਕੰਪਨੀ ਕੋਲ ਆਵੇਗਾ, ਜਿਸ ਦਾ ਅਸਲੀ ਨਾਂ ਅਵਿਨਾਸ਼ ਵਾਸੀ ਧਰਮਕੋਟ ਹੈ। ਉਹ ਕੋਰੀਅਰ ਰਾਹੀਂ ਨਾਜਾਇਜ਼ ਸਾਮਾਨ ਬਾਹਰ ਭੇਜੇਗਾ |

ਪੁਲਿਸ ਦੇ ਅਨੁਸਾਰ ਦੋਸ਼ੀ ਪਿਛਲੇ ਕਾਫੀ ਸਮੇਂ ਤੋਂ ਕੈਨੇਡਾ ਦੇ ਜੱਸੀ ਗਿੱਲ ਨੂੰ ਗੈਰ ਕਾਨੂੰਨੀ ਸਾਮਾਨ ਵਾਲੇ ਕੋਰੀਅਰ ਭੇਜ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਜੇਕਰ ਗੁਪਤ ਸੂਚਨਾ ਦੇ ਆਧਾਰ ‘ਤੇ ਕੋਰੀਅਰ ਵਾਲੇ ਤੋਂ ਪੁੱਛਿਆ ਜਾਵੇ ਤਾਂ ਅੰਤਰਰਾਸ਼ਟਰੀ ਰੈਕੇਟ ਦਾ ਪਰਦਾਫਾਸ਼ ਹੋ ਸਕਦਾ ਹੈ। ਫ਼ਿਲਹਾਲ ਸਿਟੀ ਜਗਰਾਓਂ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਅਣਪਛਾਤੇ ਦੋਸ਼ੀ ਵਿਰੁੱਧ IPC ਦੀ ਧਾਰਾ 419 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਸੂਚਨਾ ਦੇ ਅਨੁਸਾਰ ਜਾਂਚ ਅਧਿਕਾਰੀ ਸਬ-ਇੰਸਪੈਕਟਰ ਅੰਗਰੇਜ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਕੋਰੀਅਰ ਕੰਪਨੀ ਰਾਹੀਂ ਭੇਜਣ ਸਮੇਂ ਡੁਪਲੀਕੇਟ ਆਧਾਰ ਕਾਰਡ ਦੀ ਵਰਤੋਂ ਕੀਤੀ ਸੀ। SSP ਨਵਨੀਤ ਬੈਂਸ ਦੇ ਅਨੁਸਾਰ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਸਾਰੀ ਜਾਂਚ ਤੋਂ ਬਾਅਦ ਹੀ ਮਾਮਲੇ ਬਾਰੇ ਕੁਝ ਦੱਸਿਆ ਜਾ ਸਕਦਾ ਹੈ ।

Exit mobile version