Nation Post

ਲੁਧਿਆਣਾ ‘ਚ ਇੱਕ ਜਵੈਲਰਜ਼ ਨੂੰ ਗੋਲਡੀ ਬਰਾੜ ਨੇ ਧਮਕੀ ਦੇ 5 ਲੱਖ ਰੁਪਏ ਦੀ ਕੀਤੀ ਮੰਗ |

ਲੁਧਿਆਣਾ ‘ਚ ਇੱਕ ਜਵੈਲਰਜ਼ ਦੇ ਪੁੱਤਰ ਨੂੰ ਇੱਕ ਅੰਤਰਰਾਸ਼ਟਰੀ ਨੰਬਰ ਤੋਂ ਮੋਸਟ ਵਾਂਟੇਡ ਗੈਂਗਸਟਰ ਗੋਲਡੀ ਬਰਾੜ ਦੇ ਨਾਂ ‘ਤੇ ਫਿਰੌਤੀ ਲਈ ਫੋਨ ਆਇਆ ਹੈ। ਫੋਨ ਕਰਨ ਵਾਲੇ ਨੇ ਜਵੈਲਰ ਦੇ ਪੁੱਤਰ ਤੋਂ 5 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ ਅਤੇ ਪੈਸੇ ਨਾ ਮਿਲਣ ‘ਤੇ ਮਾਰ ਦੇਣ ਦੀ ਧਮਕੀ ਦਿੱਤੀ ਹੈ। ਜਵੈਲਰਜ਼ ਦੇ ਪੁੱਤਰ ਨੇ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਕੋਲ ਮਾਮਲਾ ਦਰਜ ਕਰਵਾ ਦਿੱਤਾ ਹੈ।

ਲੁਧਿਆਣਾ ਦੇ ਕੋਟਮੰਗਲ ਇਲਾਕੇ ‘ਚ 17 ਸਾਲ ਦੇ ਦੇਵ ਭਸੀਨ ਨੂੰ ਕਿਸੇ ਅਣਜਾਣ ਅੰਤਰਰਾਸ਼ਟਰੀ ਨੰਬਰ ਤੋਂ ਫਿਰੌਤੀ ਲਈ ਕਾਲ ਕੀਤੀ ਗਈ ਹੈ। ਜਵੈਲਰਜ਼ ਦੇ ਪੁੱਤਰ ਦੇਵ ਭਸੀਨ ਨੇ ਕਿਹਾ ਹੈ ਕਿ ਜਦੋਂ ਕਾਲ ਆਈ ਤਾਂ ਉਹ ਬਾਜ਼ਾਰ ਕੁਝ ਲੈਣ ਵਾਸਤੇ ਗਿਆ ਹੋਇਆ ਸੀ। ਦੋਸ਼ੀ ਨੇ ਕਾਲ ਕਰਕੇ ਦੇਵ ਭਸੀਨ ਨੂੰ ਪੈਸੇ ਦੇਣ ਵਾਸਤੇ ਜਲੰਧਰ ਬਾਈਪਾਸ ਕੋਲ ਬੁਲਾਇਆ ਹੈ । ਜਿੱਥੇ ਉਸ ਦੇ ਲੋਕ ਹੋਣਗੇ, ਜੋ ਪੈਸੇ ਫੜਨਗੇ । ਦੋਸ਼ੀ ਨੇ ਇਹ ਵੀ ਕਹਿ ਦਿੱਤਾ ਹੈ ਕਿ ਜੇਕਰ ਨੌਜਵਾਨ ਚਾਵੇ ਤਾਂ ਪੈਸੇ ਖਾਤੇ ਨੰਬਰ ‘ਤੇ ਵੀ ਟ੍ਰਾਂਸਫਰ ਕਰ ਦੇਵੇ। ਦੋਸ਼ੀ ਨੇ ਕਿਹਾ ਕਿ ਜੇ ਪੈਸੇ ਨਾ ਮਿਲੇ ਤਾਂ ਮਾਰਿਆ ਜਾਏਗਾ। ਉਸ ਦੇ ਲੋਕ ਦੁਕਾਨ ਦੇ ਆਲੇ-ਦੁਆਲੇ ਹੀ ਮੌਜੂਦ ਹਨ।

ਪੁੱਤਰ ਨੇ ਤੁਰੰਤ ਇਸ ਮਾਮਲੇ ਸਬੰਧੀ ਸਭ ਪਿਤਾ ਰਿੰਕੂ ਭਸੀਨ ਨੂੰ ਦੱਸ ਦਿੱਤਾ ਹੈ । ਪੁਲਿਸ ਕੋਲ ਇਸ ਘਟਨਾ ਬਾਰੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਪੁਲਿਸ ਅਧਿਕਾਰੀ ਸਤਵੰਤ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ। ਫੋਨ ਕਰਨ ਵਾਲੇ ਦੀ ਪਛਾਣ ਦਾ ਪਤਾ ਕਰਨ ਲਈ ਜਾਂਚ ਸ਼ੁਰੂ ਹੋ ਚੁੱਕੀ ਹੈ।

Exit mobile version