Nation Post

ਰਾਘਵ ਚੱਢਾ -ਪਰਿਣੀਤੀ ਚੋਪੜਾ ਦੀ ਅੱਜ ਹੋਵੇਗੀ ਮੰਗਣੀ,ਸਿਆਸੀ ਤੇ ਫ਼ਿਲਮੀ ਹਸਤੀਆਂ ਹੋਣਗੀਆਂ ਸ਼ਾਮਿਲ |

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਅੱਜ ਸ਼ਾਮ 6 ਵਜੇ ਦਿੱਲੀ ਦੇ ਕਪੂਰਥਲਾ ਹਾਊਸ ‘ਚ ਮੰਗਣੀ ਕਰਨ ਵਾਲ਼ੇ ਹਨ| ਇਸ ਮੰਗਣੀ ਦੇ ਸਮਾਗਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮਹਿਮਾਨਾਂ ਦੀ ਲਿਸਟ ਵਿੱਚ ਸ਼ਾਮਿਲ ਹਨ| ਪਰਿਣੀਤੀ ਦੀ ਭੈਣ ਪ੍ਰਿਅੰਕਾ ਚੋਪੜਾ,ਸਾਨੀਆ ਮਿਰਜ਼ਾ ਤੇ ਕਰਨ ਜੌਹਰ ਤੋਂ ਇਲਾਵਾ ਹੋਰ ਵੀ ਮਸ਼ਹੂਰ ਹਸਤੀਆਂ ਸ਼ਾਮਿਲ ਹੋਣਗੀਆਂ ।

ਬਾਲੀਵੁੱਡ ਥੀਮ ‘ਤੇ ਰੱਖੀ ਹੋਈ ਇਸ ਪਾਰਟੀ ‘ਚ ਰਾਘਵ ਚੱਢਾ ਡਿਜ਼ਾਈਨਰ ਪਵਨ ਸਚਦੇਵਾ ਦੀ ਡਿਜ਼ਾਈਨ ਕੀਤੀ ਅਚਕਣ ਡ੍ਰੇਸ ਪਾਉਣ ਵਾਲੇ ਹਨ, ਦੂਜੇ ਪਾਸੇ ਪਰਿਣੀਤੀ ਚੋਪੜਾ ਬਾਲੀਵੁੱਡ ਦੇ ਮਨੀਸ਼ ਮਲਹੋਤਰਾ ਦੀ ਡਿਜ਼ਾਈਨਰ ਡ੍ਰੇਸ ਵਿਚ ਨਜ਼ਰ ਆਵੇਗੀ।

Exit mobile version