Nation Post

ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਦੀ ਪਹਿਲੀ ਹੋਲੀ; ਪਰਿਵਾਰ ਅਤੇ ਖਾਸ ਦੋਸਤਾਂ ਨਾਲ ਮਨਾਉਣਗੇ ਹੋਲੀ |

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਪਹਿਲੀ ਹੋਲੀ ਮਨ੍ਹਾ ਰਹੇ ਹਨ । ਮੁੱਖ ਮੰਤਰੀ ਬਣਨ ਮਗਰੋਂ ਜੁਲਾਈ 2022 ਵਿੱਚ ਭਗਵੰਤ ਮਾਨ ਦੇ ਡਾ. ਗੁਰਪ੍ਰੀਤ ਕੌਰ ਨਾਲ ਆਨੰਦ ਕਾਰਜ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਰਿਹਾਇਸ਼ ‘ਚ ਹੋਏ ਸੀ । ਦੋ ਦਿਨ ਪਹਿਲਾਂ ਹੀ ਦੋਵੇਂ ਨੇ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ।

ਸੀਐਮ ਭਗਵੰਤ ਮਾਨ ਅੱਜ ਆਪਣੇ ਪਰਿਵਾਰ,ਖਾਸ ਦੋਸਤਾਂ ਅਤੇ ਮੰਤਰੀਆਂ ਨਾਲ ਹੋਲੀ ਦਾ ਤਿਉਹਾਰ ਮਨਾਉਣਗੇ। ਉਨ੍ਹਾਂ ਦਾ ਕਾਫੀ ਸਟਾਫ ਅੱਜ ਛੁੱਟੀ ‘ਤੇ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵਿੱਟਰ ਹੈਂਡਲ ‘ਤੇ ਵੀ ਸਾਰੇ-ਦੇਸ਼-ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਹੋਲੀ ਦੀ ਸ਼ੁਭਕਾਮਨਾ ਦੇ ਕੇ ਕਿਹਾ ਕਿ ਪਰਮਾਤਮਾ ਕਰੇ ਹੋਲੀ ਦੇ ਰੰਗਾਂ ਵਾਂਗ ਤੰਦਰੁਸਤੀ, ਖੁਸ਼ਹਾਲੀ ਤੇ ਤਰੱਕੀ ਦੇ ਰੰਗ ਸਾਰਿਆਂ ਦੀ ਜ਼ਿੰਦਗੀ ਵਿੱਚ ਭਰੇ ਰਹਿਣ।ਭਗਵੰਤ ਮਾਨ ਸਰਕਾਰ ਨੇ ਸਾਰੇ ਪੰਜਾਬ ਵਾਸੀਆਂ ਨੂੰ ਹੋਲੀ ਦੇ ਤਿਉਹਾਰ ਅਤੇ ਹੋਲਾ ਮਹੱਲਾ ਦੀ ਸ਼ੁਭਕਾਮਨਾ ਦਿੱਤੀ ਹੈ।

 

Exit mobile version