Nation Post

ਮੁੰਡੇ ਨੇ ਟਰੈਕਟਰ ਦੇ ਸਾਈਲੈਂਸਰ ਤੇ ਦੁੱਧ ਦੀ ਟੈਂਕੀ ਤੋਂ ਬਣਾਈ ਅਜਿਹੀ ਬਾਈਕ, ਲੋਕ ਰਹਿ ਗਏ ਹੈਰਾਨ |

ਜੁਗਾੜ ਆਪਣੇ ਆਪ ਵਿੱਚ ਇੱਕ ਵਿਸ਼ੇਸ਼ ਕਲਾ ਹੈ। ਕੁਝ ਆਪਣੀ ਕਾਰ ਨੂੰ ਦੁਕਾਨ ਬਣਾਉਂਦੇ ਹਨ ਅਤੇ ਕੁਝ ਆਪਣੇ ਆਟੋ ਨੂੰ ਲਗਜ਼ਰੀ ਕਾਰ ਬਣਾਉਂਦੇ ਹਨ। ਅਜਿਹੇ ਜੁਗਾੜ ਅਤੇ ਜੁਗਾੜ ਨਾਲ ਸਬੰਧਤ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹੀਆਂ ਹਨ|ਹੁਣ ਜੋ ਤਸਵੀਰ ਵਾਇਰਲ ਹੋ ਰਹੀ ਹੈ,ਉਸ ਵਿੱਚ ਇਕ ਲੜਕੇ ਨੇ ਅਜਿਹੀ ਬਾਈਕ ਬਣਾਈ ਕਿ ਦੇਖਣ ਵਾਲੇ ਦੰਗ ਰਹਿ ਗਏ ਨੇ |

ਮੁੰਡੇ ਨੇ ਟਰੈਕਟਰ ਦੇ ਸਾਈਲੈਂਸਰ, ਦੁੱਧ ਦੀ ਟੈਂਕੀ ਨੂੰ ਜੋੜ ਕੇ ਅਜਿਹੀ ਸਾਈਕਲ ਬਣਾਈ ਕਿ ਵੱਡੇ-ਵੱਡੇ ਇੰਜੀਨੀਅਰ ਫੇਲ | ਮੁੰਡਾ ਇਸ ਨੂੰ ਸੜਕ ‘ਤੇ ਚਲਾ ਰਿਹਾ ਹੈ। ਇਹ ਵੀਡੀਓ ਪਿਛਲੇ ਸਾਲ ਨਵੰਬਰ ਮਹੀਨੇ ‘ਚ ਸ਼ੇਅਰ ਕੀਤੀ ਗਈ ਸੀ ਪਰ ਸੋਸ਼ਲ ਮੀਡੀਆ ‘ਤੇ ਇਸ ਨੂੰ ਕਾਫੀ ਦੇਖਿਆ ਜਾ ਰਿਹਾ ਹੈ। ਇਸ ਵਾਇਰਲ ਵੀਡੀਓ ਨੂੰ 3 ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਪਹਿਲਾਂ ਤੁਸੀਂ ਵੀ ਦੇਖੋ ਇਹ ਵਾਇਰਲ ਵੀਡੀਓ…

ਇਸ ਲੜਕੇ ਦਾ ਨਾਮ ਏਕਮਜੀਤ ਸਿੰਘ ਢਿੱਲੋਂ ਹੈ। ਪੰਜਾਬ ਦੇ ਰਹਿਣ ਵਾਲੇ ਏਕਮਜੀਤ ਨੇ ਆਪਣੀ ਬਾਈਕ ਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਦੇਖਣ ਵਾਲੇ ਹੈਰਾਨ ਰਹਿ ਗਏ। ਇਸ ਵੀਡੀਓ ‘ਤੇ ਲੋਕਾਂ ਨੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਹਨ। ਏਕਮਜੀਤ ਦੇ ਹੁਨਰ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਦਿਮਾਗ ਹੋਵੇ ਤਾਂ ਕੁਝ ਵੀ ਹੋ ਸਕਦਾ। ਕਿਸੇ ਨੇ ਲਿਖਿਆ ਕਿ ਘੱਟ ਸਾਧਨਾਂ ਦੀ ਸਹੀ ਵਰਤੋਂ ਕਰਨੀ ਕਿਸੇ ਨੂੰ ਇਨ੍ਹਾਂ ਤੋਂ ਸਿੱਖਣੀ ਚਾਹੀਦੀ ਹੈ। ਇੱਕ ਨੇ ਲਿਖਿਆ ਕਿ ਪਾਜੀ, ਇਹ ਤੇਲ ਜਾਂ ਦੁੱਧ ਨਾਲ ਚੱਲਦਾ ਹੈ।

 

Exit mobile version