Nation Post

ਭਾਰਤੀ ਔਰਤ ਨੇ ਸਾੜੀ ਪਾ ਕੇ ਯੂਕੇ ਦੇ ਮੈਰਾਥਨ ‘ਚ 42.5 ਕਿਲੋਮੀਟਰ.ਦੌੜ 4 ਘੰਟੇ 50 ਮਿੰਟ ‘ਚ ਕੀਤੀ ਪੂਰੀ |

ਭਾਰਤੀ ਮੂਲ ਦੀ ਇੱਕ ਉੜੀਆ ਔਰਤ ਨੇ ਸੰਬਲਪੁਰੀ ਸਾੜੀ ਪਾ ਕੇ UK ਮੈਰਾਥਨ ਵਿੱਚ ਦੌੜ ਕੇ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਇਹ ਔਰਤ UK ਵਿੱਚ ਹੀ ਰਹਿੰਦੀ ਹੈ | ਇਸ ਔਰਤ ਦਾ ਨਾਂ ਮਧੂਸਮਿਤਾ ਜੇਨਾ ਦਾਸ ਹੈ। ਉਨ੍ਹਾਂ ਦੀ ਉਮਰ 41 ਸਾਲ ਦੀ ਹੈ। ਇਸ ਔਰਤ ਨੇ ਐਤਵਾਰ ਨੂੰ ਮਾਨਚੈਸਟਰ ਵਿੱਚ 42.5 ਕਿਲੋਮੀਟਰ ਦੀ ਮੈਰਾਥਨ 4 ਘੰਟੇ 50 ਮਿੰਟ ਵਿੱਚ ਪੂਰੀ ਕਰ ਲਈ ਸੀ। ਇਹ UK ਦੀ ਦੂਸਰੀ ਸਭ ਤੋਂ ਵੱਡੀ ਮੈਰਾਥਨ ਹੈ। ਸੰਬਲਪੁਰੀ ਸਾੜ੍ਹੀ ਨੂੰ ਪਾ ਕੇ ਦੌੜ ਰਹੀ ਔਰਤ ਦੀਆ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਇੱਕ ਟਵਿੱਟਰ ਯੂਜ਼ਰ ਨੂੰ ਇੱਕ ਔਰਤ ਸਾੜੀ ਪਾ ਕੇ ਮੈਰਾਥਨ ਵਿੱਚ ਦੌੜਦੇ ਹੋਏ ਦਿਖਾਈ ਦਿੱਤੀ। ਉਸ ਨੇ ਸੋਸ਼ਲ ਮੀਡੀਆ ‘ਤੇ ਇਸ ਬਾਰੇ ਤਸਵੀਰ ਸਾਂਝੀ ਕੀਤੀ ਅਤੇ ਕਿਹਾ, ਮੈਨਚੈਸਟਰ, ਯੂਕੇ ਵਿੱਚ ਰਹਿਣ ਵਾਲੀ ਇੱਕ ਉੜੀਆ ਯੂਕੇ ਦੀ ਦੂਸਰੀ ਸਭ ਤੋਂ ਵੱਡੀ ਮੈਰਾਥਨ ‘ਮੈਨਚੈਸਟਰ ਮੈਰਾਥਨ 2023’ ਵਿੱਚ ਸੰਬਲਪੁਰੀ ਸਾੜੀ ਪਾ ਕੇ ਦੌੜ ਰਹੀ ਹੈ! ਇਹ ਸਮੁੱਚੇ ਸਮਾਜ ਲਈ ਬਹੁਤ ਵਧੀਆ ਮਿਸਾਲ ਹੈ।

ਫ੍ਰੈਂਡਜ਼ ਆਫ ਇੰਡੀਆ ਸੁਸਾਇਟੀ ਇੰਟਰਨੈਸ਼ਨਲ ਯੂਕੇ ਦੇ ਅਧਿਕਾਰਤ ਟਵਿੱਟਰ ਅਕਾਉਂਟ ਨੇ ਵੀ ਮੈਰਾਥਨ ਦਾ ਇੱਕ ਵੀਡੀਓ ਸ਼ੇਅਰ ਕੀਤੀ ਹੈ, ਇਸ ਵਿੱਚ ਮਧੂਸਮਿਤਾ ਸਾੜੀ ਵਿੱਚ ਆਰਾਮ ਨਾਲ ਦੌੜ ਦੇ ਹੋਏ ਨਜ਼ਰ ਆ ਰਹੀ ਹੈ ਅਤੇ ਉਸਦੇ ਦੋਸਤ ਅਤੇ ਪਰਿਵਾਰ ਦੇ ਲੋਕ ਉਸ ਦੀਆ ਤਾਰੀਫ਼ਾਂ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮਧੂਸਮਿਤਾ ਦੁਨੀਆ ਭਰ ਵਿੱਚ ਬਹੁਤ ਸਾਰੇ ਮੈਰਾਥਨ ਅਤੇ ਅਲਟਰਾ ਮੈਰਾਥਨ ਦੌੜ ਚੁੱਕੇ ਹਨ।

Exit mobile version