Nation Post

ਪੰਜਾਬ ‘ਚ ਅਧਿਆਪਕਾਂ ਦਾ ਉਨ੍ਹਾਂ ਦੀ ਪਸੰਦੀਦਾ ਥਾਂ ’ਤੇ ਹੋਇਆ ਤਬਾਦਲਾ,ਆਨਲਾਈਨ ਜਾਰੀ ਹੋਏ ਆਦੇਸ਼ |

ਪੰਜਾਬ ਸਿੱਖਿਆ ਵਿਭਾਗ ਵੱਲੋ ਜ਼ਿਲ੍ਹਾ ਪੱਧਰ ‘ਤੇ ਅਧਿਆਪਕਾਂ ਦੇ ਤਬਾਦਲੇ ਦੇ ਆਦੇਸ਼ ਆਨਲਾਈਨ ਜਾਰੀ ਕੀਤੇ ਗਏ ਹਨ। 17 ਤੋਂ 19 ਮਈ ਤੱਕ ਸੂਬੇ ਦੇ 5172 ਅਧਿਆਪਕਾਂ ਨੇ ਆਪਣੇ ਜਿਲ੍ਹਿਆਂ ਦੇ ਪਸੰਦੀਦਾ ਸਕੂਲਾਂ ‘ਚ ਬਦਲੀ ਲਈ ਆਨਲਾਈਨ ਅਪਲਾਈ ਕੀਤਾ ਹੋਇਆ ਸੀ। ਸਿੱਖਿਆ ਮੰਤਰੀ ਹਰਜੋਤ ਬੈਂਸ ਮੁਤਾਬਿਕ ਅਪਲਾਈ ਕਰਨ ਵਾਲੇ 5172 ਅਧਿਆਪਕਾਂ ਵਿੱਚੋਂ 2651 ਅਧਿਆਪਕਾਂ ਦੇ ਤਬਾਦਲੇ ਹੋ ਚੁੱਕੇ ਹਨ। ਇਹ ਸਾਰੇ ਉਹੀ ਅਧਿਆਪਕ ਨੇ ਜਿਨ੍ਹਾਂ ਦਾ ਜ਼ਿਲ੍ਹੇ ‘ਚ ਆਉਂਦੇ ਸਕੂਲਾਂ ਦੀਆਂ ਖਾਲੀ ਅਸਾਮੀਆਂ ’ਤੇ ਤਬਾਦਲਾ ਕਰ ਦਿੱਤਾ ਗਿਆ ਹੈ।

Punjab renamed 12 government schools after famous personalities: Harjot  Singh Bains

ਦੂਜੇ ਪੜਾਅ ‘ਚ ਖਾਲੀ ਸਟੇਸ਼ਨਾਂ ‘ਤੇ ਅਧਿਆਪਕਾਂ ਦਾ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿੱਚ ਤਬਾਦਲਾ ਕੀਤਾ ਜਾਣਾ ਹੈ। ਤੀਜੇ ਪੜਾਅ ‘ਚ ਅਧਿਆਪਕਾਂ ਨੂੰ ਬਾਕੀ ਖਾਲੀ ਪਏ ਸਟੇਸ਼ਨਾਂ ’ਤੇ ਤਬਾਦਲੇ ਦਾ ਮੌਕਾ ਮਿਲ ਜਾਵੇਗਾ।

ਸਰਕਾਰ ਵੱਲੋ ਇਹ ਸਾਫ਼ ਕੀਤਾ ਗਿਆ ਹੈ ਕਿ ਤਬਾਦਲੇ ਨੂੰ ਲੈ ਕੇ ਕਿਸੇ ਨਾਲ ਕੋਈ ਫਰਕ ਨਹੀਂ ਕੀਤਾ ਜਾਵੇਗਾ। ਇਹ ਸਾਰੀ ਪ੍ਰਕਿਰਿਆ ਆਨਲਾਈਨ ਹੋਈ ਸੀ ਅਤੇ ਇਸ ਵਿੱਚ ਕੋਈ ਵੀ ਦਖਲਅੰਦਾਜ਼ੀ ਨਹੀਂ ਹੋ ਸਕਦੀ।

PSBs to transfer officers completing 3 years: Central Vigilance Commission

ਸਾਰੇ ਅਧਿਆਪਕਾਂ ਨੂੰ 22 ਮਈ ਦੁਪਹਿਰ 2 ਵਜੇ ਤੋਂ ਅੰਕੜਿਆਂ ‘ਤੇ ਦਸਤਖਤ ਕਰਨ ਵਾਸਤੇ ਅਤੇ ਸਕੂਲ ਦੇ ਪ੍ਰਿੰਸੀਪਲ ਡੀ.ਡੀ.ਓ. ਅਧਿਆਪਕ ਪੋਰਟਲ ‘ਤੇ ਲੌਗਇਨ ਕਰ ਸਕਦੇ ਹੋ ਅਤੇ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਚੋਣ ਕਰ ਸਕਦੇ ਹਨ।

Exit mobile version