Nation Post

ਪੋਤੇ ਨੇ ਹੈਵਾਨੀਅਤ ਦੀਆ ਹੱਦਾਂ ਕੀਤੀਆਂ ਪਾਰ,ਆਪਣੀ ਬਜ਼ੁਰਗ ਦਾਦੀ ਦੀ ਕਰ ਦਿੱਤੀ ਹੱਤਿਆ।

ਪੰਜਾਬ ‘ਚ ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਬੱਗਾ ਕਲਾਂ ‘ਚ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਸ ਜਗ੍ਹਾ ਇੱਕ ਪੋਤੇ ਨੇ ਉਸ ਸਮੇ ਹੈਵਾਨੀਅਤ ਦੀਆਂ ਸਭ ਹੱਦਾਂ ਪਾਰ ਕਰ ਦਿੱਤੀਆਂ,ਜਦੋਂ ਉਸ ਨੇ ਆਪਣੀ ਬਜ਼ੁਰਗ ਦਾਦੀ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਪੁਲਿਸ ਨੇ ਸੂਚਨਾ ਦਿੰਦੇ ਹੋਏ ਕਿਹਾ ਕਿ ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਬੱਗਾ ਕਲਾਂ ਦੇ ਰਹਿਣ ਵਾਲੇ ਬਲਦੇਵ ਸਿੰਘ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਹ ਆਪਣੇ ਸਹੁਰੇ ਪਿੰਡ ਗਏ ਹੋਏ ਸੀ। ਉਸ ਦਾ ਇੱਕ ਪੁੱਤਰ ਘਰ ‘ਚ ਹੀ ਰੁਕ ਗਿਆ ਸੀ,ਤਾਂ ਬਲਦੇਵ ਸਿੰਘ ਦੇ ਪੁੱਤਰ ਨੇ ਉਸ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਦਾਦੀ ਮਾਂ ਨਾਲ ਇੱਕ ਹਾਦਸਾ ਹੋ ਗਿਆ ਹੈ।

ਫਿਰ ਜਦੋਂ ਪੁਲਿਸ ਨੇ ਥਾਣਾ ਰਾਜਾਸਾਸੀ ਵਿਖੇ ਮਾਮਲਾ ਦਰਜ ਕਰਕੇ ਜਦੋਂ ਦਾਦੀ ਜੋਗਿੰਦਰ ਕੌਰ ਦੇ ਪੋਤੇ ਮਨਤੇਜ ਸਿੰਘ ਦੇ ਕੋਲੋਂ ਸਖ਼ਤੀ ਨਾਲ ਪੁੱਛ ਪੜਤਾਲ ਕੀਤੀ ਗਈ ਤਾਂ ਪੋਤੇ ਮਨਤੇਜ ਸਿੰਘ ਨੇ ਆਪਣਾ ਜ਼ੁਰਮ ਮਨਜੂਰ ਕਰ ਲਿਆ | ਫਿਰ ਉਸ ਨੇ ਦੱਸਿਆ ਕਿ ਮੇਰੇ ਇੱਕ ਦੋਸਤ ਨੇ ਆਖਿਆ ਕਿ ਤੇਰੀ ਦਾਦੀ ਤੈਨੂੰ ਵਿਦੇਸ਼ ਜਾਣ ਤੋਂ ਰੋਕ ਰਹੀ ਹੈ ਤੇ ਮੈਂ ਨਸ਼ੇ ਦੀ ਹਾਲਤ ‘ਚ ਦਾਦੀ ਦੀ ਹੱਤਿਆ ਕਰ ਦਿੱਤੀ।

Exit mobile version