Nation Post

ਪੁਲਿਸ ਦੀ ਸਖਤੀ ਦੇ ਬਾਵਜੂਦ ਲੋਕ ਵਿਆਹ ਸਮਾਗਮਾਂ ‘ਚ ਚਲਾ ਰਹੇ ਨੇ ਗੋਲੀਆਂ; ਤਰਨਤਾਰਨ ‘ਚ ਚੱਲੇ 100 ਫਾਇਰ |

ਪੰਜਾਬ ਵਿੱਚ ਗੰਨ ਕਲਚਰ ਖ਼ਿਲਾਫ਼ ਪੁਲਿਸ ਲਗਾਤਾਰ ਐਕਸ਼ਨ ਲੈ ਰਹੀ ਹੈ ਪਰ ਫਿਰ ਵੀ ਪੰਜਾਬ ਵਿੱਚ ਹਥਿਆਰਾਂ ਦੀ ਪ੍ਰਦਰਸ਼ਨੀ ਅਤੇ ਦੁਰਵਰਤੋਂ ਰੁਕ ਨਹੀਂ ਰਹੀ। ਹੁਣ ਤਰਨਤਾਰਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਹ ਇੱਕ ਵਿਆਹ ਸਮਾਗਮ ਦੀ ਵੀਡੀਓ ਹੈ, ਜਿਸ ਵਿੱਚ 100 ਦੇ ਕਰੀਬ ਗੋਲੀਆਂ ਚੱਲੀਆਂ । ਪੁਲਿਸ ਹੁਣ ਵੀਡੀਓ ਦੇ ਆਧਾਰ ‘ਤੇ ਕਾਰਵਾਈ ਕਰਨ ਜਾ ਰਹੀ ਹੈ।

ਤਰਨਤਾਰਨ ਦੇ ਪਿੰਡ ਠੱਠੀਆਂ ਤੋਂ ਵਿਆਹ ਸਮਾਰੋਹ ਵਿੱਚ ਹਥਿਆਰਾਂ ਦੀ ਪ੍ਰਦਰਸ਼ਨੀ ਅਤੇ ਦੁਰਵਰਤੋਂ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ 100 ਦੇ ਕਰੀਬ ਇੱਕੋ ਸਮੇਂ ਫਾਇਰ ਕੀਤੇ ਗਏ। ਹੈਰਾਨ ਹੋਣ ਵਾਲੀ ਗੱਲ ਇਹ ਹੈ ਕਿ 100 ਗੋਲੀਆਂ ਚੱਲਣ ਤੋਂ ਬਾਅਦ ਵੀ ਪੁਲਿਸ ਨੂੰ ਆਵਾਜ ਸੁਣਾਈ ਨਹੀਂ ਦਿੱਤੀ ਪਰ ਹੁਣ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ ਤਾਂ ਪੁਲਿਸ ਨੇ ਗੋਲੀ ਚਲਾਉਣ ਵਾਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਸਰਕਾਰ ਗੰਨ ਕਲਚਰ ਵਿਰੁੱਧ ਲਗਾਤਾਰ ਕਾਰਵਾਈ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ‘ਆਪ’ ਸਰਕਾਰ ਦੌਰਾਨ ਕਰੀਬ 2 ਹਜ਼ਾਰ ਲਾਇਸੈਂਸ ਰੱਦ ਕੀਤੇ ਗਏ ਹਨ। ਜਦਕਿ ਐਤਵਾਰ ਨੂੰ 813 ਲਾਇਸੈਂਸ ਰੱਦ ਹੋਏ ਹਨ। ਇਸ ਸੂਚੀ ਵਿੱਚ 89 ਅਜਿਹੇ ਲਾਇਸੈਂਸ ਧਾਰਕ ਹਨ, ਜਿਨ੍ਹਾਂ ਦੇ ਲਾਇਸੈਂਸ ਅਪਰਾਧਿਕ ਗਤੀਵਿਧੀਆਂ ਕਾਰਨ ਰੱਦ ਹੋਏ ਹਨ।

Exit mobile version