Nation Post

ਪਾਣੀਪਤ ਦਾ ਸ਼ਰਾਬ ਤਸਕਰ 3 ਸਾਲਾਂ ਤੋਂ ਫਰਾਰ ਦੋਸ਼ੀ ਜ਼ੀਰਕਪੁਰ ‘ਚ ਗ੍ਰਿਫਤਾਰ, ਫਲਾਂ ਦੀ ਆੜ ‘ਚ ਕਰਦਾ ਸੀ ਅਜਿਹਾ ਕੰਮ |

ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਸ਼ਰਾਬ ਤਸਕਰੀ ਦੇ ਮਾਮਲੇ ਵਿੱਚ ਤਿੰਨ ਸਾਲਾਂ ਤੋਂ ਫਰਾਰ ਹੋਏ ਬਦਮਾਸ਼ ਨੂੰ ਕਾਬੂ ਕਰ ਲਿਆ ਹੈ। ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਗੌਰਵ ਉਰਫ਼ ਗੁਰਆਸ਼ੀਸ਼ ਪੰਜਾਬ ਦੇ ਅਬੋਹਰ ਦਾ ਰਹਿਣ ਵਾਲਾ ਹੈ। ਜਿਸ ਦੀ ਹਰਿਆਣਾ ਪੁਲਿਸ ਨੂੰ 2019 ‘ਚ ਪਾਣੀਪਤ ‘ਚ ਫੜੇ ਗਏ ਨਾਜਾਇਜ਼ ਸ਼ਰਾਬ ਨਾਲ ਭਰੇ ਟਰੱਕ ਦੇ ਮਾਮਲੇ ‘ਚ ਭਾਲ ਸੀ। ਦੋਸ਼ੀ ਨੂੰ ਅਗਲੀ ਕਾਨੂੰਨੀ ਕਾਰਵਾਈ ਲਈ ਪਾਣੀਪਤ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

STF ਦੇ ਬੁਲਾਰੇ ਅਨੁਸਾਰ ਐਸਪੀ ਸੁਮਿਤ ਕੁਮਾਰ, DSP ਸੁਰਿੰਦਰ ਕੁਮਾਰ ਦੀ ਅਗਵਾਈ ਵਿੱਚ ਕੰਮ ਕਰਦੇ ਹੋਏ STF ਬਹਾਦਰਗੜ੍ਹ ਦੇ ਇੰਚਾਰਜ ਇੰਸਪੈਕਟਰ ਵਿਵੇਕ ਮਲਿਕ ਦੀ ਟੀਮ ਨੇ ਪੰਜਾਬ ਦੇ ਜ਼ੀਰਕਪੁਰ ਇਲਾਕੇ ਤੋਂ ਸ਼ਰਾਬ ਤਸਕਰੀ ਦੇ ਦੋਸ਼ੀ ਗੌਰਵ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਦਸੰਬਰ 2019 ਵਿੱਚ ਪਾਣੀਪਤ ਪੁਲਿਸ ਦੇ AVT ਸਟਾਫ਼ ਨੇ ਇੱਕ ਟਰੱਕ ਨੂੰ ਜ਼ਬਤ ਕੀਤਾ ਸੀ। ਇਸ ਵਿੱਚ 1170 ਪੇਟੀਆਂ ਕ੍ਰੇਜ਼ੀ ਰੋਮੀ ਮਾਰਕਾ ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਉੱਪਰ ਰੱਖੇ ਟੈਂਕੀ ਦੇ ਡੱਬਿਆਂ ਦੇ ਹੇਠਾਂ ਛੁਪਾ ਕੇ ਰੱਖੀਆਂ ਹੋਈਆਂ ਸੀ । ਫਲਾਂ ਦੀ ਸਪਲਾਈ ਲਈ ਕਾਗਜ਼ ਬਣਾਏ ਗਏ ਸੀ। ਜਦੋਂ ਕਿ ਫਲਾਂ ਦੀ ਆੜ ਵਿੱਚ ਨਜਾਇਜ਼ ਸ਼ਰਾਬ ਦੀ ਤਸਕਰੀ ਕੀਤੀ ਜਾ ਰਹੀ ਸੀ।

ਟਰੱਕ ਸਮੇਤ ਫੜੇ ਗਏ ਡਰਾਈਵਰ ਰਾਕੇਸ਼ ਵਾਸੀ ਅਬੋਹਰ ਫਾਜ਼ਿਲਕਾ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਹ ਉਕਤ ਸ਼ਰਾਬ ਨਾਲ ਭਰੇ ਟਰੱਕ ਨੂੰ ਗੌਰਵ ਉਰਫ ਗੁਰਆਸ਼ੀਸ਼ ਦੇ ਕਹਿਣ ‘ਤੇ ਬਿਹਾਰ ਲੈ ਕੇ ਜਾ ਰਿਹਾ ਸੀ।ਜਿਸ ਦੇ ਬਦਲੇ ਗੌਰਵ ਉਰਫ਼ ਗੁਰਆਸ਼ੀਸ਼ ਨੇ ਉਸ ਨੂੰ 25 ਹਜ਼ਾਰ ਰੁਪਏ ਦਿੱਤੇ ਸਨ। ਬਾਅਦ ਵਿੱਚ, ਜੂਨ 2020 ਵਿੱਚ, ਪਾਣੀਪਤ ਪੁਲਿਸ ਨੇ ਇਸ ਮਾਮਲੇ ਵਿੱਚ ਜੀਵਨ ਨਗਰ ਰਾਣੀਆ ਸਿਰਸਾ ਦੇ ਰਹਿਣ ਵਾਲੇ ਟਰੱਕ ਮਾਲਕ ਮੁਖਤਿਆਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ।

ਇਸ ਮਾਮਲੇ ‘ਚ ਹਿਸਾਰ ਦੇ ਰਹਿਣ ਵਾਲੇ ਗੁਰਸੇਵਕ ਨੂੰ ਵੀ ਪੰਜਾਬ ‘ਚੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਕੋਲੋਂ ਪੁੱਛਗਿੱਛ ‘ਚ ਗੌਰਵ ਉਰਫ ਗੁਰਆਸ਼ੀਸ਼ ਦਾ ਨਾਂ ਵੀ ਸਾਹਮਣੇ ਆਇਆ ਸੀ। ਉਦੋਂ ਤੋਂ ਹੀ ਪਾਣੀਪਤ ਪੁਲਿਸ ਗੌਰਵ ਉਰਫ਼ ਗੁਰਆਸ਼ੀਸ਼ ਦੀ ਤਲਾਸ਼ ਕਰ ਰਹੇ ਸੀ। ਕਰਨਾਲ ਰੇਂਜ ਦੇ ਆਈਜੀ ਨੇ ਮੁਲਜ਼ਮ ‘ਤੇ 5,000 ਰੁਪਏ ਦੇ ਇਨਾਮ ਵੀ ਰੱਖਿਆ ਸੀ |

Exit mobile version