Nation Post

ਨੀਰਜ ਚੋਪੜਾ ਡਾਇਮੰਡ ਲੀਗ ‘ਚ ਦੋਹਰਾ ਸੋਨ ਤਮਗਾ ਜਿੱਤਕੇ ਬਣੇ ਪਹਿਲੇ ਭਾਰਤੀ ਖਿਡਾਰੀ |

ਓਲੰਪਿਕ ਖੇਡਾਂ, ਵਿਸ਼ਵ ਚੈਂਪੀਅਨਸ਼ਿਪ ਅਤੇ ਡਾਇਮੰਡ ਲੀਗ ਵਰਗੇ ਵੱਡੇ ਮੁਕਾਬਲਿਆਂ ਵਿੱਚ ਦੇਸ਼ ਲਈ ਤਗਮੇ ਜਿੱਤਣ ਵਾਲੇ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਇੱਕ ਹੋਰ ਕਮਾਲ ਕਰ ਕੇ ਦਿਖਾਇਆ ਹੈ। ਨੀਰਜ ਚੋਪੜਾ ਡਾਇਮੰਡ ਲੀਗ ਵਿਚ ਲਗਾਤਾਰ ਦੂਜਾ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਚੁੱਕੇ ਹਨ। ਨੀਰਜ ਚੋਪੜਾ ਨੇ 88.67 ਮੀਟਰ ਥਰੋਅ ਨਾਲ ਪਹਿਲਾ ਸਥਾਨ ਪ੍ਰਾਪਰ ਕਰ ਲਿਆ ਹੈ।ਨੀਰਜ ਚੋਪੜਾ ਨੇ ਸਾਲ 2023 ਦਾ ਪਹਿਲਾ ਸੋਨ ਤਗਮਾ ਜਿੱਤ ਲਿਆ ਹੈ।

ਜਾਣਕਾਰੀ ਦੇ ਅਨੁਸਾਰ ਟੋਕੀਓ ਓਲੰਪਿਕ 2020 ਦੇ ਸਿਲਵਰ ਮੈਡਲ ਜੇਤੂ ਜੈਕਬ ਵਡਲੇਚ ਨੇ 85 ਮੀਟਰ ਤੋਂ ਜਿਆਦਾ ਕੋਸ਼ਿਸ਼ ਕਰਕੇ ਅਤੇ 88.63 ਮੀਟਰ ਦੇ ਸਰਵੋਤਮ ਥਰੋਅ ਨਾਲ ਦੂਸਰਾ ਸਥਾਨ ਹਾਸਲ ਕੀਤਾ। ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ 85.88 ਮੀਟਰ ਦੀ ਵਧੀਆ ਕੋਸ਼ਿਸ਼ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ।

Exit mobile version