Nation Post

ਦੇਖੋ ਕਿਵੇਂ ਵੱਖਰੇ ਅੰਦਾਜ਼ ਵਿੱਚ ਕਿਆਰਾ ਅਡਵਾਨੀ ਨੇ ਵਿਆਹ ਚ ਐਂਟਰੀ,ਸਿਧਾਰਥ ਅਤੇ ਕਿਆਰਾ ਦੇ ਵਿਆਹ ਦੀ ਦਿਲ ਨੂੰ ਖੁਸ਼ ਕਰਨ ਵਾਲੀ ਵੀਡੀਓ ਆਈ ਸਾਹਮਣੇ |

ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦਾ ਵਿਆਹ ਬਾਲੀਵੁੱਡ ਦੇ ਬਹੁਤ ਚਰਚਿਤ ਵਿਆਹਾਂ ਵਿੱਚੋਂ ਇੱਕ ਰਿਹਾ ਹੈ। ਹੁਣ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਨੇ ਉਨ੍ਹਾਂ ਦੇ ਨਾਂ ਇੱਕ ਰਿਕਾਰਡ ਬਣਾ ਦਿੱਤਾ ਹੈ।

ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦਾ ਵਿਆਹ ਬਾਲੀਵੁੱਡ ਦੇ ਬਹੁਤ ਸਾਰੇ ਚਰਚਿਤ ਵਿਆਹਾਂ ਵਿੱਚੋਂ ਇੱਕ ਰਿਹਾ ਹੈ। ਪ੍ਰਸ਼ੰਸਕ ਇਸ ਜੋੜੀ ਨੂੰ ਇਕੱਠੇ ਦੇਖ ਕੇ ਬਹੁਤ ਖੁਸ਼ ਹਨ । ਦੋਵਾਂ ਨੇ ਆਪਣੇ ਵਿਆਹ ਨੂੰ ਬਹੁਤ ਨਿੱਜੀ ਰੱਖਿਆ ਅਤੇ ਵਿਆਹ ਵਿੱਚ ਕੁਝ ਹੀ ਦੋਸਤਾਂ ਨੂੰ ਸ਼ਾਮਲ ਕੀਤਾ । ਵਿਆਹ ਦੇ ਬਾਅਦ ਤੋਂ ਹੀ ਪ੍ਰਸ਼ੰਸਕ ਇਸ ਜੋੜੇ ਦੇ ਵਿਆਹ ਦੀਆ ਪਹਿਲੀਆਂ ਫੋਟੋਆਂ ਅਤੇ ਵੀਡੀਓ ਨੂੰ ਦੇਖਣ ਲਈ ਬਹੁਤ ਇੰਤਜ਼ਾਰ ਕਰ ਰਹੇ ਸੀ|ਜਿਵੇ ਹੀ ਤਸਵੀਰਾਂ ਤੇ ਵੀਡੀਓ ਸਾਹਮਣੇ ਆਈਆਂ ਪ੍ਰਸੰਸਕਾਂ ਦਾ ਦਿਲ ਬਹੁਤ ਖੁਸ਼ ਹੋ ਗਿਆ |

ਕਿਆਰਾ ਅਤੇ ਸਿਧਾਰਥ ਦੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਅਤੇ ਕੁਝ ਹੀ ਮਿੰਟਾਂ ‘ਚ ਕਈ ਰਿਕਾਰਡ ਬਣ ਗਏ। ਦੋਵਾਂ ਦੀ ਫੋਟੋ ‘ਤੇ ਲਾਈਕਸ ਅਤੇ ਕਮੈਂਟਸ ਨੇ ਰਿਕਾਰਡ ਤੋੜ ਦਿੱਤੇ । ਦੱਸਿਆ ਜਾ ਰਿਹਾ ਹੈ ਕਿ ਸਿਧਾਰਥ ਤੇ ਕਿਆਰਾ ਦੇ ਵਿਆਹ ਦੀ ਤਸਵੀਰ ਭਾਰਤ ਵਿੱਚ ਸਭ ਤੋਂ ਜਿਆਦਾ ਪਸੰਦ ਕੀਤੀ ਜਾ ਰਹੀ ਹੈ|

Exit mobile version