Nation Post

ਦੇਖੋ ਕਿਵੇਂ ਥਾਣੇ ਦੇ ਅੰਦਰ ਹੀ ਇੱਕ ਵਿਅਕਤੀ ਨੇ ਆਪਣੀ ਸੱਸ ਦੇ ਪੈਰ ਛੂਹ ਕੇ ਜੇਬ ‘ਚੋਂ ਚਾਕੂ ਕੱਢਿਆ ਤੇ ਵਾਰ ਕਰ ਦਿੱਤਾ |

ਦੇਖੋ ਥਾਣੇ ਦੇ ਅੰਦਰ ਹੀ ਇੱਕ ਵਿਅਕਤੀ ਨੇ ਆਪਣੀ ਸੱਸ ਅਤੇ ਪੁੱਤਰ ਨੂੰ ਪੁਲਿਸ ਦੇ ਸਾਹਮਣੇ ਹੀ ਚਾਕੂ ਮਾਰ ਦਿੱਤਾ। ਇਹ ਜਾਣਕਾਰੀ ਪੁਲਿਸ ਨੇ ਦਿੱਤੀ ਹੈ। ਇਹ ਘਟਨਾ ਪੁਣੇ ਦੇ ਹਡਪਸਰ ਥਾਣੇ ਦੀ ਹੈ। ਦੋਸ਼ ਹੈ ਕਿ ਵਿਅਕਤੀ ਪਹਿਲਾਂ ਸੱਸ ਦੇ ਪੈਰ ਛੂਹਣ ਲਈ ਝੁਕਿਆ ਅਤੇ ਫਿਰ ਉਸ ਨੇ ਸੱਸ ਦੇ ਚਾਕੂ ਮਾਰ ਦਿੱਤਾ । ਉਸ ਦਾ ਚਾਰ ਸਾਲ ਦਾ ਬੱਚਾ ਵੀ ਉਸ ਦੀ ਸੱਸ ਦੇ ਕੋਲ ਹੀ ਸੀ। ਵਿਅਕਤੀ ਨੇ ਆਪਣੇ ਬੱਚੇ ਨੂੰ ਵੀ ਨਹੀਂ ਬਖਸ਼ਿਆ। ਦੋਵਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਹੈ ਅਤੇ ਗੁਨੇਗਾਰ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਖ਼ਬਰਾਂ ਦੇ ਅਨੁਸਾਰ ਦੋਸ਼ੀ ਦਾ ਨਾਂ ਮੰਗੇਸ਼ ਮਹਾਦਾ ਤਾਰੇ ਹੈ ਅਤੇ ਉਸ ਦੀ ਉਮਰ 30 ਸਾਲ ਹੈ |ਉਹ ਵਡਗਾਓਂ ਸ਼ੇਰੀ ਦਾ ਰਹਿਣ ਵਾਲਾ ਹੈ ਅਤੇ ਪੁਣੇ ਵਿੱਚ ਇੱਕ ਆਈਟੀ ਕੰਪਨੀ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਹੈ।

ਦੱਸਿਆਂ ਜਾ ਰਿਹਾ ਹੈ ਕਿ ਸ਼ਨੀਵਾਰ ਨੂੰ ਮੰਗੇਸ਼ ਦੀ ਪਤਨੀ ਪੂਜਾ ਆਪਣੇ ਮਾਤਾ-ਪਿਤਾ ਅਤੇ ਬੇਟੇ ਦੇ ਨਾਲ ਥਾਣੇ ਗਈ ਸੀ। ਪਤੀ ਮੰਗੇਸ਼ ਖਿਲਾਫ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਓਣ ਲਈ ਗਈ ਸੀ | ਪੁਲਿਸ ਦੇ ਅਨੁਸਾਰ ਮੰਗੇਸ਼ ਨੂੰ ਜਦੋਂ ਪਤਾ ਲੱਗਾ ਕਿ ਉਸ ਦੀ ਪਤਨੀ ਅਤੇ ਸੱਸ ਥਾਣੇ ਵਿੱਚ ਹਨ ਤਾਂ ਉਹ ਉਨ੍ਹਾਂ ਦੇ ਮਗਰ ਹੀ ਥਾਣੇ ਆ ਗਿਆ । ਉਸਨੇ ਪੁਲਿਸ ਦੇ ਸਾਹਮਣੇ ਦਾਅਵਾ ਕੀਤਾ ਕਿ ਉਸਦਾ ਅਤੇ ਉਸਦੀ ਪਤਨੀ ਦਾ ਕੋਈ ਝਗੜਾ ਨਹੀਂ ਹੋਇਆ|ਉਸ ਨੇ ਪਤਨੀ ਤੋਂ ਮੁਆਫੀ ਵੀ ਮੰਗ ਲਈ ਸੀ |

ਇਸ ਦੌਰਾਨ ਉਹ ਆਪਣੀ ਸੱਸ ਦੇ ਪੈਰ ਛੂਹਣ ਦੇ ਬਹਾਨੇ ਆਪਣੀ ਸੱਸ ਕੋਲ ਗਿਆ। ਉਸ ਦਾ 4 ਸਾਲਾ ਪੁੱਤਰ ਵੀ ਉਸ ਦੀ ਸੱਸ ਦੀ ਗੋਦ ਵਿੱਚ ਬੈਠਾ ਸੀ। ਦੋਸ਼ ਹੈ ਕਿ ਉਦੋਂ ਹੀ ਮੰਗੇਸ਼ ਨੇ ਆਪਣੀ ਜੈਕੇਟ ‘ਚ ਛੁਪਿਆ ਚਾਕੂ ਕੱਢ ਲਿਆ ਅਤੇ ਆਪਣੀ ਸੱਸ ‘ਤੇ ਚਾਕੂ ਨਾਲ ਵਾਰ ਕਰ ਦਿੱਤਾ। ਉਸ ਨੇ ਆਪਣੇ ਪੁੱਤਰ ਨੂੰ ਵੀ ਨਹੀਂ ਬਖਸ਼ਿਆ।ਪੁਲਿਸ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ ਅਤੇ ਦੋਵੇਂ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ।

ਪੁਲਿਸ ਨੇ ਦੱਸਿਆ ਕਿ ਮੰਗੇਸ਼ ਖਿਲਾਫ ਹੱਤਿਆ ਦੀ ਕੋਸ਼ਿਸ਼ ਅਤੇ ਕਈ ਹੋਰ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ 12 ਫਰਵਰੀ ਦਿਨ ਐਤਵਾਰ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਹੁਣ ਉਸ ਤੇ ਕਾਰਵਾਈ ਕੀਤੀ ਜਾਵੇਗੀ |

Exit mobile version