Nation Post

ਦਿੱਲੀ ਦੌਰੇ ‘ਤੇ ਪੰਜਾਬ ਦੇ CM ਭਗਵੰਤ ਮਾਨ, ਸਕੂਲ ਅਤੇ ਮੁਹੱਲਾ ਕਲੀਨਿਕਾਂ ਦਾ ਕੀਤਾ ਦੌਰਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਨੂੰ ਦੋ ਦਿਨਾਂ ਦੌਰੇ ‘ਤੇ ਦਿੱਲੀ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਕਾਲਕਾਜੀ ਵਿੱਚ ਡਾ.ਬੀ.ਆਰ. ਅੰਬੇਡਕਰ ਸਕੂਲ ਆਫ ਸਪੈਸ਼ਲਾਈਜ਼ਡ ਐਕਸੀਲੈਂਸ ਦਾ ਦੌਰਾ ਕੀਤਾ। ਪੰਜਾਬ ਦੇ ਮੁੱਖ ਮੰਤਰੀ ਦੀ ਇਸ ਫੇਰੀ ਦਾ ਟੀਚਾ ਹੈ ਕਿ ਉਹ ਇੱਥੋਂ ਦੇ ਸਿਸਟਮ ਨੂੰ ਸਮਝਣ ਅਤੇ ਇਸ ਦੇ ਆਧਾਰ ‘ਤੇ ਪੰਜਾਬ ਦੇ ਸਕੂਲਾਂ ਦੀ ਹਾਲਤ ਵੀ ਸੁਧਾਰਨ।

ਦੌਰੇ ਤੋਂ ਬਾਅਦ ਸੀ.ਐਮ ਮਾਨ ਨੇ ਕਿਹਾ ਕਿ ਬਹੁਤ ਜਲਦ ਪੰਜਾਬ ਵਿੱਚ ਵੀ ਦਿੱਲੀ ਮਾਡਲ ਦੀ ਤਰਜ਼ ‘ਤੇ ਚੰਗੇ ਡਿਜੀਟਲ ਸਕੂਲ ਅਤੇ ਸਿਹਤ ਕੇਂਦਰ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਕੂਲਾਂ ਕੋਲ ਥਾਂ ਦੀ ਕੋਈ ਕਮੀ ਨਹੀਂ ਹੈ। ਇਸ ਦੌਰਾਨ ਸੀਐਮ ਮਾਨ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਅਧਿਕਾਰੀ ਵੀ ਮੌਜੂਦ ਸਨ।

ਇਸ ਤੋਂ ਪਹਿਲਾ ਸੀਐਮ ਮਾਨ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਦੇ ਮੁਹੱਲਾ ਕਲੀਨਿਕ ਦਾ ਦੌਰਾ ਕੀਤਾ ਗਿਆ। ਸੀਐਮ ਮਾਨ ਨੇ ਕਿਹਾ ਕਿ ਦਿੱਲੀ ਦੇ ਮੁਹੱਲਾ ਕਲੀਨਿਕ ਦੀ ਪੂਰੀ ਦੁਨੀਆ ਨੇ ਤਾਰੀਫ ਕੀਤੀ ਹੈ। ਪੰਜਾਬ ਦੀ ਬਿਹਤਰੀ ਲਈ ਅਸੀਂ ਇਸ ਮਾਡਲ ਤੋਂ ਜ਼ਰੂਰ ਸਿੱਖਾਂਗੇ।

ਵਿਰੋਧੀ ਪਾਰਟੀਆਂ ਚੁੱਕ ਰਹੀਆਂ ਸਵਾਲ

ਦੱਸ ਦੇਈਏ ਕਿ ਸੀਐਮ ਮਾਨ ਦੇ ਦਿੱਲੀ ਦੌਰੇ ਤੇ ਵਿਰੋਧੀ ਪਾਰਟੀਆਂ ਲਗਾਤਾਰ ਸਵਾਲ ਚੁੱਕ ਰਹੀਆਂ ਹਨ। ਇਸ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ (Daljit Singh Cheema) ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਦਿੱਲੀ ਫੇਰੀ ‘ਤੇ ਚੁਟਕੀ ਲਈ। ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਜੇਕਰ ਮੁੱਖ ਮੰਤਰੀ ਦਿੱਲੀ ਦੇ ਸਕੂਲਾਂ ਨੂੰ ਦੇਖਣ ਤੋਂ ਪਹਿਲਾਂ ਪੰਜਾਬ ਦੇ ਸਕੂਲਾਂ ਵੱਲ ਧਿਆਨ ਦਿੰਦੇ। ਚੀਮਾ ਨੇ ਕਿਹਾ ਕਿ ਇਨ੍ਹਾਂ ਡਰਾਮੇਬਾਜ਼ੀਆਂ ਤੋਂ ਕੁਝ ਨਹੀਂ ਮਿਲੇਗਾ, ਪਹਿਲਾਂ ਅਸਲੀਅਤ ਨੂੰ ਸਮਝੋ।

Exit mobile version