Nation Post

ਦਿੱਲੀ ‘ਚ ਭਾਜਪਾ ਦੇ ਆਗੂ ਸੁਰਿੰਦਰ ਮਟਿਆਲਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ,ਮੁਲਜ਼ਮਾਂ ਦੀ ਭਾਲ ‘ਚ ਜੁਟੀ ਪੁਲਿਸ |

ਦਿੱਲੀ ਵਿੱਚ BJP ਦੇ ਆਗੂ ਸੁਰਿੰਦਰ ਮਟਿਆਲਾ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਹੈ। ਉਨ੍ਹਾਂ ਤੇ ਹਮਲਾਵਰਾਂ ਵੱਲੋ 6 ਗੋਲੀਆਂ ਮਾਰੀਆਂ ਗਈਆਂ ਸੀ। ਗੰਭੀਰ ਜ਼ਖਮੀ ਹਾਲਤ ਵਿਚ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ,ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਦਿੱਲੀ 'ਚ ਵੱਡੀ ਵਾਰਦਾਤ : ਦਫ਼ਤਰ 'ਚ ਬੈਠੇ ਭਾਜਪਾ ਆਗੂ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ

ਇਹ ਸਾਰੀ ਘਟਨਾ ਦਵਾਰਕਾ ਦੇ ਬਿੰਦਾਪੁਰ ਥਾਣਾ ਇਲਾਕੇ ਵਿੱਚ ਵਾਪਰੀ ਹੈ। ਭਾਜਪਾ ਆਗੂ ਸੁਰਿੰਦਰ ਮਟਿਆਲ ਦੀ ਉਮਰ 60 ਸਾਲ ਦੱਸੀ ਜਾ ਰਹੀ ਸੀ। ਸਾਰੀ ਘਟਨਾ ਵੇਲੇ ਸੁਰਿੰਦਰ ਮਟਿਆਲ ਆਪਣੇ ਦਫਤਰ ਵਿੱਚ ਹੀ ਸੀ । ਮੁਲਜ਼ਮਾਂ ਨੇ ਦਫ਼ਤਰ ਵਿੱਚ ਦਾਖ਼ਲ ਹੋ ਕੇ ਉਨ੍ਹਾਂ ਨੂੰ ਗੋਲੀਆਂ ਮਾਰੀਆਂ। BJP ਆਗੂ ਸੁਰਿੰਦਰ ਮਟਿਆਲ ਦੀ ਹੱਤਿਆ ਤੋਂ ਬਾਅਦ ਪੁਲਿਸ ਹਮਲਾਵਰਾਂ ਦੀ ਭਾਲ ਵਿੱਚ ਜੁਟੀ ਹੋਈ ਹੈ|

ਸੁਰਿੰਦਰ ਮਟਿਆਲਾ ਇਲਾਕੇ ਦੇ ਸਾਬਕਾ ਕੌਂਸਸਲਰ ਅਤੇ ਨਜਫਗੜ੍ਹ ਜ਼ਿਲ੍ਹਾ ਕਿਸਾਨ ਮੋਰਚੇ ਦੇ ਪ੍ਰਧਾਨ ਵੀ ਰਹੇ ਹਨ। ਪੁਲਿਸ ਦੇ ਸੀਨੀਅਰ ਅਧਿਕਾਰੀ ‘ਤੇ ਫੋਰੈਂਸਿੰਕ ਟੀਮ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਸਾਰੀ ਘਟਨਾ ਵਿੱਚ ਦਵਾਰਕਾ ਜ਼ਿਲ੍ਹਾ ਦੇ ਡੀਸੀਪੀ ਐੱਮ ਹਰਸ਼ਵਰਧਨ ਨੇ ਕਿਹਾ ਕਿ ਭਾਜਪਾ ਨੇਤਾ ਸੁਰਿੰਦਰ ਮਟਿਆਲਾ ਨੂੰ 6 ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਸੁਰਿੰਦਰ ਮਟਿਆਲਾ ਨੂੰ ਦਫ਼ਤਰ ਵਿੱਚ ਗੋਲੀਆਂ ਮਾਰੀਆਂ ਗਈਆਂ |

Exit mobile version