Nation Post

ਤੁਸੀਂ ਵੀ ਦੇਖੋ ਮੁੰਡੇ ਨੇ ਸਪਲੈਂਡਰ ਬਾਈਕ ਤੇ ਲੈ ਦਿੱਤੇ ਤਿੰਨ ਟਾਇਰ, ਵੀਡੀਓ ਹੋ ਰਹੀ ਹੈ ਵਾਇਰਲ|

ਬਹੁਤ ਸਾਰੇ ਲੋਕ ਆਪਣੀ ਮੋਟਰਸਾਈਕਲ ਅਤੇ ਗੱਡੀਆਂ ਦੀ ਸੋਧ ਕਰਵਾਉਂਦੇ ਹਨ। ਲੋਕ ਆਪਣੀ ਗੱਡੀ ਨੂੰ ਬਾਕੀਆਂ ਨਾਲੋਂ ਵੱਖਰਾ ਬਣਾਉਣ ਲਈ ਬਹੁਤ ਸਾਰੇ ਪੈਸੇ ਖਰਚ ਕਰਦੇ ਹਨ। ਕਈ ਤਾਂ ਸਾਈਲੈਂਸਰ ਵਿੱਚ ਪਟਾਕੇ ਫਿੱਟ ਕਰਵਾ ਲੈਂਦੇ ਹਨ। ਹੁਣ ਅਜਿਹਾ ਹੀ ਇੱਕ ਹੋਰ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਇਕ ਨੌਜਵਾਨ ਨੇ ਆਪਣੀ ਬਾਈਕ ਨਾਲ ਕੁਝ ਅਲੱਗ ਹੀ ਕੀਤਾ ਹੈ। ਉਸ ਨੇ ਆਪਣੀ ਬਾਈਕ ਦੀ ਅਸਲੀ ਪਛਾਣ ਹੀ ਬਦਲ ਦਿੱਤੀ । ਨੌਜਵਾਨ ਨੇ ਆਪਣੀ ਸਪਲੈਂਡਰ ਬਾਈਕ ਨੂੰ ਤਿੰਨ ਟਾਇਰ ਵਾਲੀ ਬਾਈਕ ‘ਚ ਬਦਲ ਦਿੱਤਾ ਹੈ।

ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਨੌਜਵਾਨ ਨੇ ਬਾਈਕ ਵਿੱਚ ਇੱਕ ਵਾਧੂ ਟਾਇਰ ਲੱਗਾ ਦਿੱਤਾ ਹੈ । ਹੁਣ ਇਹ ਤਿੰਨ ਟਾਇਰ ਵਾਲੀ ਬਾਈਕ ਬਣ ਗਈ ਹੈ। ਇਸ ਦੇ ਨਾਲ ਹੀ ਇਸ ਦਾ ਰੰਗ ਅਤੇ ਡਿਜ਼ਾਈਨ ਵੀ ਬਦਲ ਦਿੱਤਾ ਗਿਆ ਹੈ। ਇਹ ਵੀਡੀਓ ਸੋਸ਼ਲ ਮੀਡਿਆ ਤੇ ਸਾਂਝੀ ਕੀਤੀ ਗਈ ਹੈ । ਹੁਣ ਤੱਕ ਇਸ ਨੂੰ 1 ਕਰੋੜ ਤੋਂ ਵੱਧ ਵਿਊਜ਼ ਮਿਲੇ ਹਨ। ਲੋਕ ਇਸ ਬਾਰੇ ਵੱਖ-ਵੱਖ ਟਿੱਪਣੀਆਂ ਕਰ ਰਹੇ ਹਨ।

ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਲੋਕ ਇਸ ‘ਤੇ ਵੱਖ-ਵੱਖ ਟਿੱਪਣੀਆਂ ਕਰ ਰਹੇ ਹਨ। ਕੋਈ ਕਹਿ ਰਿਹਾ ਹੈ ਕਿ ਜੇਕਰ ਇਸ ਨੂੰ ਨਾ ਰੋਕਿਆ ਗਿਆ ਤਾਂ ਇਹ ਮੋਟਰਸਾਈਕਲ ਨੂੰ ਰੇਲ ਬਣਾ ਦੇਵੇਗਾ । ਇਸ ਦੇ ਨਾਲ ਹੀ ਕੁਝ ਲੋਕਾਂ ਨੇ ਇਸ ਨੂੰ ਸੜਕੀ ਨਿਯਮਾਂ ਦੇ ਵਿਰੁੱਧ ਕਿਹਾ, ਲਿਖਿਆ ਕਿ ਅਜਿਹਾ ਕਰਨਾ ਨਾ ਸਿਰਫ ਨਿਯਮਾਂ ਦੇ ਵਿਰੁੱਧ ਹੈ ਸਗੋਂ ਨੌਜਵਾਨ ਦੀ ਜਾਨ ਲਈ ਵੀ ਖਤਰਾ ਹੈ।

Exit mobile version