Nation Post

ਤਰਨਤਾਰਨ ‘ਚ ਵਾਪਰਿਆ ਵੱਡਾ ਹਾਦਸਾ, ਕਾਂਗਰਸੀ ਆਗੂ ਮੇਜਰ ਸਿੰਘ ਧਾਰੀਵਾਲ ‘ਤੇ ਚੱਲੀ ਗੋਲੀ,ਮੌਕੇ ਤੇ ਹੋਈ ਮੌਤ|

ਤਰਨਤਾਰਨ ‘ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ । ਸਾਬਕਾ ਚੇਅਰਮੈਨ ਮੇਜਰ ਸਿੰਘ ਧਾਰੀਵਾਲ ਦੀ ਤਰਨਤਾਰਨ ਵਿੱਚ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਘਟਨਾ ਤਰਨਤਾਰਨ ਪੱਟੀ ਦੀ ਹੈ। ਪੰਜਾਬ ਦੀ ਕਾਂਗਰਸ ਕਮੇਟੀ ਦੇ ਚੇਅਰਮੈਨ ਰਹੇ ਮੇਜਰ ਸਿੰਘ ਅੱਜ ਆਪਣੇ ਮੈਰਿਜ ਪੈਲੇਸ ਐਸਜੀਆਈ ਪਿੰਡ ਸਾਂਗਵਾਂ ਵਿਖੇ ਮੌਜੂਦ ਸਨ । ਦੱਸਿਆ ਜਾ ਰਿਹਾ ਹੈ ਕਿ ਉਦੋਂ ਹੀ ਦੋ ਅਣਪਛਾਤੇ ਨੌਜਵਾਨ ਰਿਜ਼ੋਰਟ ‘ਚ ਪਹੁੰਚੇ ਅਤੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਮੇਜਰ ਸਿੰਘ ਨੂੰ ਦੋ ਗੋਲੀਆਂ ਲੱਗੀਆਂ। ਰਿਜ਼ੋਰਟ ਦੇ ਸਟਾਫ਼ ਨੇ ਤੁਰੰਤ ਮੇਜਰ ਸਿੰਘ ਨੂੰ ਹਸਪਤਾਲ ਪਹੁੰਚਾਇਆ ਪਰ ਉਨ੍ਹਾਂ ਦੀ ਜਾਨ ਬਚ ਨਾ ਸਕੀ,ਮੌਤ ਹੋ ਗਈ |

ਸੂਚਨਾ ਦੇ ਅਨੁਸਾਰ ਅਜੇ ਤੱਕ ਦੋਸ਼ੀਆਂ ਦੀ ਪਛਾਣ ਨਹੀਂ ਹੋਈ ਹੈ।ਤੁਹਾਨੂੰ ਦੱਸ ਦੇਈਏ ਕਿ ਮੇਜਰ ਸਿੰਘ ਕਾਂਗਰਸ ਸਰਕਾਰ ਸਮੇਂ ਮਾਰਕੀਟ ਕਮੇਟੀ ਪੱਟੀ ਦੇ ਸਾਬਕਾ ਚੇਅਰਮੈਨ ਸਨ।

Exit mobile version