Nation Post

ਟੈਕਨਾਲੋਜੀ ਦੇ ਨਵੇਂ ਯੁੱਗ ‘ਚ ਦਾਖਲ ਹੋਇਆ ਭਾਰਤ, PM ਮੋਦੀ ਨੇ 5G ਸੇਵਾ ਦੀ ਕੀਤੀ ਸ਼ੁਰੂਆਤ

ਨਵੀਂ ਦਿੱਲੀ: ਅੱਜ ਤੋਂ ਭਾਰਤ ਟੈਕਨਾਲੋਜੀ ਦੇ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਗਿਆ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਿੱਚ ਪਹਿਲੀ 5ਜੀ ਸੇਵਾ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਉਹ ਇੰਡੀਆ ਮੋਬਾਈਲ ਕਾਂਗਰਸ 2022 ਦੇ ਛੇਵੇਂ ਐਡੀਸ਼ਨ ਦਾ ਉਦਘਾਟਨ ਵੀ ਕਰਨਗੇ। ਜਿਸ ਰਾਹੀਂ 5ਜੀ ਤਕਨੀਕ ਰਾਹੀਂ ਬਿਨਾਂ ਕਿਸੇ ਰੁਕਾਵਟ ਦੇ ਹਾਈ ਸਪੀਡ ਇੰਟਰਨੈੱਟ ਦੀ ਵਰਤੋਂ ਕੀਤੀ ਜਾ ਸਕਦੀ ਹੈ।


ਦੱਸ ਦੇਈਏ ਕਿ ਪ੍ਰਗਤੀ ਮੈਦਾਨ ਵਿੱਚ 1 ਤੋਂ 4 ਅਕਤੂਬਰ ਤੱਕ 4 ਦਿਨਾਂ ਇੰਡੀਆ ਮੋਬਾਈਲ ਕਾਂਗਰਸ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ 5ਜੀ ਸਪੈਕਟਰਮ ਦੀ ਨਿਲਾਮੀ ਕੀਤੀ ਗਈ ਸੀ ਅਤੇ 1,50,173 ਕਰੋੜ ਰੁਪਏ ਦੇ ਕੁੱਲ ਮਾਲੀਏ ਨਾਲ ਟੈਲੀਕਾਮ ਸੇਵਾ ਪ੍ਰਦਾਤਾਵਾਂ ਨੂੰ 51,236 ਮੈਗਾਹਰਟਜ਼ ਅਲਾਟ ਕੀਤਾ ਗਿਆ ਸੀ।

Exit mobile version