Nation Post

ਗੁਰਾਇਆ ਨੇੜੇ ਰੇਡੀਓ ਸਟੇਸ਼ਨ ਕੋਲੋਂ ਇੱਕ ਆਦਮੀ ਦੀ ਸੜੀ ਹੋਈ ਲਾਸ਼ ਮਿਲੀ |

ਗੁਰਾਇਆ ਨੇੜੇ ਰੇਡਿਓ ਸਟੇਸ਼ਨ ਕੋਲੋਂ ਇੱਕ ਅੱਧੀ ਸੜੀ ਹੋਈ ਲਾਸ਼ ਮਿਲੀ ਹੈ। ਮਿਲੀ ਹੋਈ ਸੂਚਨਾ ਦੇ ਅਨੁਸਾਰ ਪਿੰਡ ਚਚਰਾੜੀ ਦਾ ਨੌਜਵਾਨ ਹਾਈਵੇਅ ਕੋਲੋਂ ਜਾ ਰਿਹਾ ਸੀ ਤਾਂ ਉਸ ਨੇ ਦੇਖਿਆ ਇੱਕ ਬੰਦੇ ਦੀ ਲਾਸ਼ ਨੂੰ ਅੱਗ ਲੱਗੀ ਹੋਈ ਹੈ। ਇਸ ਦੀ ਜਾਣਕਾਰੀ ਨੌਜਵਾਨ ਨੇ ਤੁਰੰਤ ਪਿੰਡ ਗੋਹਾਵਰ ਦੀ ਮਹਿਲਾ ਸਰਪੰਚ ਨੂੰ ਕੀਤੀ, ਜਿਨ੍ਹਾਂ ਨੇ ਗੁਰਾਇਆ ਪੁਲਿਸ ਨੂੰ ਸੂਚਨਾ ਦਿੱਤੀ । ਜਾਣਕਾਰੀ ਮਿਲਦਿਆਂ ਹੀ ਗੁਰਾਇਆ ਦੇ ਐੱਸ. ਐੱਚ. ਓ. ਸੁਰਿੰਦਰ ਕੁਮਾਰ ਨੇ ਆਪਣੀ ਟੀਮ ਸਣੇ ਮੌਕੇ ‘ਤੇ ਪੁੱਜ ਕੇ ਮਾਮਲੇ ਜਾਂਚ ਕੀਤੀ ਤਾਂ ਦੇਖਿਆ ਕਿ ਬੰਦੇ ਦੇ ਸਰੀਰ ਦਾ ਪਿੱਛੇ ਵਾਲਾ ਹਿੱਸਾ ਪੂਰੀ ਤਰ੍ਹਾਂ ਸੜ ਚੁੱਕਾ ਸੀ ਅਤੇ ਉਸ ਦੇ ਸਰੀਰ ‘ਚੋਂ ਧੂੰਆਂ ਨਿਕਲ ਰਿਹਾ ਸੀ ਪਰ ਲਾਸ਼ ਦਾ ਚਿਹਰਾ ਬਿਲਕੁਲ ਸਪਸ਼ਟ ਦਿਖਾਈ ਦੇ ਰਿਹਾ ਸੀ।

ਦੱਸਿਆ ਜਾ ਰਿਹਾ ਹੈ ਕਿ ਆਦਮੀ ਦੀ ਉਮਰ ਲਗਭਗ 40 ਤੋਂ 45 ਸਾਲ ਹੈ। ਲਾਸ਼ ਦੇ ਨੇੜਿਓਂ ਇੱਕ ਛੋਟੀ ਕੰਘੀ ਅਤੇ ਇੱਕ ਪਰਨਾ ਮਿਲਿਆ ਹੈ। ਪੁਲਿਸ ਵੱਲੋ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪਛਾਣ ਕਰਨ ਲਈ ਸਿਵਲ ਹਸਪਤਾਲ ਫਿਲੌਰ ਭੇਜਿਆ ਗਿਆ ਹੈ, ਜਿੱਥੇ ਪੋਸਟਮਾਰਟਮ ਹੋਵੇਗਾ। ਪੁਲਿਸ ਨੇ ਫੋਟੋ ਨੂੰ ਜਾਰੀ ਕਰਦਿਆਂ ਲੋਕਾਂ ਨੂੰ ਪਛਾਣ ਕਰਨ ਦੀ ਅਪੀਲ ਕਰ ਦਿੱਤੀ ਹੈ। ਜੇਕਰ ਕੋਈ ਵੀ ਇਸ ਆਦਮੀ ਬਾਰੇ ਕੁਝ ਜਾਣਦਾ ਹੈ ਤਾਂ ਉਹ ਗੁਰਾਇਆ ਪੁਲਿਸ ਨੂੰ ਸੰਪਰਕ ਕਰ ਸਕਦੇ ਹਨ।

Exit mobile version