Nation Post

‘ਉਡਾਰੀਆਂ’ ਫੇਮ ਕਰਨ ਗਰੋਵਰ ਨੇ ਗੁਪਤ ਤਰੀਕੇ ਨਾਲ ਕੀਤਾ ਵਿਆਹ, ਦੇਖੋ ਖੂਬਸੂਰਤ ਤਸਵੀਰ

'ਉਡਾਰੀਆਂ' ਫੇਮ ਕਰਨ ਗਰੋਵਰ ਨੇ ਗੁਪਤ ਤਰੀਕੇ ਨਾਲ ਕੀਤਾ ਵਿਆਹ, ਤਸਵੀਰ ਹੋਈ ਵਾਇਰਲ

'ਉਡਾਰੀਆਂ' ਫੇਮ ਕਰਨ ਗਰੋਵਰ ਨੇ ਗੁਪਤ ਤਰੀਕੇ ਨਾਲ ਕੀਤਾ ਵਿਆਹ, ਤਸਵੀਰ ਹੋਈ ਵਾਇਰਲ

ਮਸ਼ਹੂਰ ਟੈਲੀਵਿਜ਼ਨ ਅਦਾਕਾਰ ਕਰਨ ਵੀ ਗਰੋਵਰ ਨੇ ਮੰਗਲਵਾਰ ਨੂੰ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਅਤੇ ਅਦਾਕਾਰਾ ‘ਪੌਪੀ ਜੱਬਲ’ ਨਾਲ ਗੁਪਤ ਵਿਆਹ ਕਰ ਲਿਆ ਹੈ। ‘ਉਡਾਰੀਆਂ’ ਫੇਮ ਕਰਨ ਵੀ ਗਰੋਵਰ ਨੇ 31 ਮਈ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ‘ਚ ਪਰੰਪਰਾਗਤ ਸਿੱਖ ਰਸਮ ਨਾਲ ਵਿਆਹ ਕੀਤਾ। ਦਰਅਸਲ ਸਾਰਿਆਂ ਨੂੰ ਇਸ ਵਿਆਹ ਦੀ ਖਬਰ ਉਦੋਂ ਮਿਲੀ ਜਦੋਂ ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਵਿਆਹ ਦੀ ਤਸਵੀਰ ਸ਼ੇਅਰ ਕੀਤੀ।

ਕਰਨ ਵੀ ਗਰੋਵਰ ਦੀ ਪਤਨੀ ਪੌਪੀ, ਜੋ ਵੈੱਬ ਸੀਰੀਜ਼ ‘ਬ੍ਰੋਕਨ ਬਟ ਬਿਊਟੀਫੁੱਲ’ ‘ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕੁਝ ਪੰਜਾਬੀ ਫਿਲਮਾਂ ‘ਚ ਵੀ ਕੰਮ ਕੀਤਾ ਹੈ। ਦੋਹਾਂ ਦੀ ਪਹਿਲੀ ਮੁਲਾਕਾਤ ਕਾਰ ਪਾਰਕਿੰਗ ਏਰੀਏ ‘ਚ ਹੋਈ ਸੀ ਅਤੇ ਜਲਦੀ ਹੀ ਉਨ੍ਹਾਂ ਨੇ ਡੇਟਿੰਗ ਸ਼ੁਰੂ ਕਰ ਦਿੱਤੀ ਸੀ। ਜਿਵੇਂ ਹੀ ਕਰਨ ਵੀ ਗਰੋਵਰ ਨੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ, ਇੰਡਸਟਰੀ ਦੇ ਸਾਰੇ ਸਿਤਾਰਿਆਂ ਨੇ ਉਨ੍ਹਾਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

Exit mobile version