Nation Post

ਇੰਡੀਗੋ ਫਲਾਈਟ ਦੀ ਕੀਤੀ ਗਈ ਐਮਰਜੈਂਸੀ ਲੈਂਡਿੰਗ,ਜਹਾਜ਼ ‘ਚ 137 ਯਾਤਰੀ|

ਜਾਣਕਾਰੀ ਦੇ ਅਨੁਸਾਰ ਬੈਂਗਲੁਰੂ ਤੋਂ ਵਾਰਾਣਸੀ ਜਾ ਰਹੇ ਇੰਡੀਗੋ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ। ਇੰਡੀਗੋ ਫਲਾਈਟ ਜੋ ਅੱਜ ਬੰਗਲੌਰ ਤੋਂ ਵਾਰਾਨਸੀ ਜਾ ਰਹੀ ਸੀ, ਤਕਨੀਕੀ ਖਰਾਬੀ ਹੋਣ ਕਰਕੇ ਇਸ ਨੂੰ ਹੈਦਰਾਬਾਦ ਵੱਲ ਮੋੜਿਆ ਗਿਆ। ਏਅਰਲਾਈਨ ਨੇ ਦੱਸਿਆ ਕਿ ਇਸ ਵਿੱਚ 137 ਯਾਤਰੀ ਸਵਾਰ ਸੀ ਅਤੇ ਸਭ ਸੁਰੱਖਿਅਤ ਹਨ |
Hundreds of IndiGo Airline passengers in jam due to flight delays

ਦੱਸਿਆ ਜਾ ਰਿਹਾ ਹੈ ਕਿ ਇੰਡੀਗੋ ਫਲਾਈਟ 6ਈ897 ਬੰਗਲੌਰ ਤੋਂ ਵਾਰਾਨਸੀ ਵੱਲ ਜਾ ਰਹੀ ਕਿ ਉਸ ਵਿੱਚ ਅਚਾਨਕ ਤਕਨੀਕੀ ਖਰਾਬੀ ਹੋ ਜਾਂਦੀ ਹੈ, ਜਿਸ ਕਰਕੇ ਇੰਡੀਗੋ ਨੂੰ ਹੈਦਰਾਬਾਦ ਵੱਲ ਮੋੜਿਆ ਗਿਆ । ਹੁਣ ਹੈਦਰਾਬਾਦ ‘ਚ ਜਹਾਜ਼ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਏਅਰਲਾਈਨ ਨੇ ਦੱਸਿਆ ਹੈ ਕਿ ਯਾਤਰੀਆਂ ਨੂੰ ਬਦਲਵਾਂ ਜਹਾਜ਼ ਮੁਹੱਈਆ ਕਰਵਾ ਦਿੱਤਾ ਜਾਏਗਾ।

Exit mobile version