Nation Post

ਅੰਮ੍ਰਿਤਸਰ ‘ਚ ਦੋ ਸਕੀਆਂ ਭੈਣਾਂ ਨੇ ਮਾਂ ਦੇ ਬਿਮਾਰ ਰਹਿਣ ਕਰਕੇ ਕੀਤੀ ਖੁਦਕੁਸ਼ੀ |

ਅੰਮ੍ਰਿਤਸਰ ‘ਚ ਦੋ ਸਕੀਆਂ ਭੈਣਾਂ ਨੇ ਇਕੱਠੇ ਹੀ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਭੈਣਾਂ ਆਪਣੀ ਮਾਂ ਦੇ ਬੀਮਾਰ ਰਹਿਣ ਕਾਰਨ ਪ੍ਰੇਸ਼ਾਨ ਸੀ। ਦੋਵੇਂ ਭੈਣਾਂ ਅਣਵਿਆਹੀਆਂ ਸੀ । ਮਾਂ ਦੀ ਮੌਤ ਹੋਣ ਤੋਂ ਬਾਅਦ ਇਕੱਲੇ ਰਹਿਣ ਦੇ ਡਰ ਤੋਂ ਦੋਵਾਂ ਭੈਣਾਂ ਨੇ ਇਹ ਕਦਮ ਚੁੱਕਿਆ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈਣ ਤੋਂ ਬਾਅਦ ਸਾਰੀ ਜਾਂਚ ਪੜਤਾਲ ਸ਼ੁਰੂ ਕੀਤੀ ਹੈ।

ਸੂਚਨਾ ਦੇ ਅਨੁਸਾਰ ਲਾਰੈਂਸ ਰੋਡ ਅਧੀਨ ਪੈਂਦੇ ਨਿਊ ਗਾਰਡਨ ਐਵੇਨਿਊ ਵਿਚ ਰਹਿਣ ਵਾਲੀਆਂ ਦੋ ਭੈਣਾਂ ਨੇ ਖੁਦਕੁਸ਼ੀ ਕਰ ਲਈ ਹੈ। ਦੋਵਾਂ ਦੀ ਪਛਾਣ ਜੋਤੀ ਤੇ ਸੀਮਾ ਕਪੂਰ ਵਜੋਂ ਕੀਤੀ ਗਈ ਹੈ। ਦੋਵਾਂ ਭੈਣਾਂ ਦੀ ਉਮਰ 50 ਸਾਲ ਦੱਸੀ ਜਾ ਰਹੀ ਹੈ। ਦੋਵਾਂ ਨੇ ਮਰਨ ਤੋਂ ਪਹਿਲਾਂ ਸੁਸਾਈਡ ਨੋਟ ਵੀ ਛੱਡਿਆ ਹੈ ਤੇ ਉਸ ਵਿਚ ਉਨ੍ਹਾਂ ਦਾ ਪੋਸਟਮਾਰਟਮ ਨਾ ਕਰਨ ਦੀ ਗੱਲ ਕਹੀ ਹੈ|

ਪੁਲਿਸ ਨੇ ਦੱਸਿਆ ਹੈ ਕਿ ਦੋਵੇਂ ਭੈਣਾਂ ਕੁਆਰੀਆਂ ਸੀ। ਦੋਵੇਂ ਮਾਂ ਨਾਲ ਹੀ ਰਹਿੰਦੀਆਂ ਸੀ । ਕਾਫੀ ਸਮੇਂ ਤੋਂ ਮਾਂ ਬੀਮਾਰ ਸੀ। ਸੁਸਾਈਡ ਨੋਟ ਵਿਚ ਦੋਵਾਂ ਨੇ ਲਿਖਿਆ ਹੈ ਕਿ ਉਹ ਮਾਂ ਦੀ ਮੌਤ ਤੋਂ ਬਾਅਦ ਇਕੱਲੇ ਰਹਿਣ ਤੋਂ ਡਰ ਰਹੀਆਂ ਸੀ । ਜਿਸ ਕਾਰਨ ਦੋਵਾਂ ਨੇ ਇਹ ਕਦਮ ਚੁੱਕਿਆ। ਇਸ ਲਈ ਕਿਸੇ ਨੂੰ ਵੀ ਦੋਸ਼ੀ ਨਾ ਠਹਿਰਾਇਆ ਜਾਵੇ।

ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੋਰਚਰੀ ਵਿੱਚ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਆਈਪੀਸੀ 174 ਅਧੀਨ ਜਾਂਚ ਸ਼ੁਰੂ ਕਰ ਦਿੱਤੀ ਹੈ। ਰਿਸ਼ਤੇਦਾਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਹੋਵੇਗੀ ।

Exit mobile version