Nation Post

ਅੰਮ੍ਰਿਤਪਾਲ ਸਿੰਘ ਦੇ 4 ਸਾਥੀਆਂ ਨੂੰ ਖੰਨਾ ‘ਚ ਕੀਤਾ ਗ੍ਰਿਫ਼ਤਾਰ,ਸੋਸ਼ਲ ਮੀਡੀਆ ‘ਤੇ ‘ਭੜਕਾਊ ਪੋਸਟਾਂ ਸ਼ੇਅਰ ਕਰਨ ਵਾਲਿਆਂ ‘ਤੇ ਵੀ ਹੋਵੇਗਾ ਐਕਸ਼ਨ” |

ਪੰਜਾਬ ‘ਚ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਨ ‘ਚ ਹਾਈਵੇਅ ਨੂੰ ਜਾਮ ਕਰਨ ਵਾਲਿਆਂ ‘ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੜਕਾਂ ‘ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਵਿਰੁੱਧ ਪੁਲਿਸ ਲਗਾਤਾਰ ਐਕਸ਼ਨ ਲੈ ਰਹੀ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਭੜਕਾਊ ਜਾਂ ਗਲਤ ਤਰੀਕੇ ਨਾਲ ਪੋਸਟਾਂ ਸਾਂਝੀਆਂ ਕਰਨ ਵਾਲਿਆਂ ਖਿਲਾਫ ਕੇਸ ਦਰਜ ਕੀਤਾ ਜਾਵੇਗਾ ।

ਇਸੇ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਵਿੱਚ ਨੈਸ਼ਨਲ ਹਾਈਵੇਅ ਜਾਮ ਕਰਨ ਦਾ ਬੁਲਾਵਾ ਦੇਣ ਵਾਲੇ ਗੁਰਦਾਸਪੁਰ ਸਥਿਤ ਪੰਜਾਬ ਫੈਡਰੇਸ਼ਨ ਦੇ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਤੇ ਪੁਲਿਸ ਨੇ ਨਜ਼ਰ ਰੱਖੀ ਹੋਈ ਹੈ । ਇੰਦਰਪਾਲ ਸਿੰਘ ਦੇ ਘਰ ਦੇ ਬਾਹਰ ਨਾਕਾ ਲਗਾਇਆ ਹੋਇਆ ਹੈ।

ਇਸੇ ਤਰ੍ਹਾਂ ਜ਼ਿਲ੍ਹਾ ਲੁਧਿਆਣਾ ਦੇ ਨੇੜੇ ਸਮਰਾਲਾ ਵਿੱਚ ਖੰਨਾ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਚਾਰ ਸਮਰਥਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਹ ਸਾਰੇ ਸੋਮਵਾਰ ਨੂੰ ਅੰਮ੍ਰਿਤਪਾਲ ਸਿੰਘ ਵਿਰੁੱਧ ਪੁਲਿਸ ਦੇ ਐਕਸ਼ਨ ਤੋਂ ਬਾਅਦ ਲੋਕਾਂ ਨੂੰ ਰੋਸ ਪ੍ਰਦਰਸ਼ਨ ਅਤੇ ਰੋਡ ਜਾਮ ਕਰਨ ਲਈ ਭੜਕਾ ਰਹੇ ਸੀ|

ਦੱਸਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ‘ਤੇ ਇਹ ਲੋਕ ਗਲਤ ਸੂਚਨਾ ਸਾਂਝੀ ਕਰ ਰਹੇ ਸੀ , ਜਿਸ ਨਾਲ ਮਾਹੌਲ ਖਰਾਬ ਹੋ ਰਿਹਾ ਸੀ । ਪਰ ਪੁਲਿਸ ਨੇ ਸਮੇਂ ਸਿਰ ਉਨ੍ਹਾਂ ਨੂੰ ਫੜ ਲਿਆ ਹੈ । ਕਾਬੂ ਕੀਤੇ ਹੋਏ ਦੋਸ਼ੀਆਂ ਦੀ ਪਛਾਣ ਈਸ਼ਵਰ ਸਿੰਘ ਵਾਸੀ ਪਿੰਡ ਮਾਨੂਪੁਰ, ਗੁਰਪ੍ਰੀਤ ਸਿੰਘ ਵਾਸੀ ਪਿੰਡ ਉਟਾਲਾ, ਸੁਖਵਿੰਦਰ ਸਿੰਘ ਵਾਸੀ ਪਿੰਡ ਭਗਵਾਨਪੁਰਾ ਅਤੇ ਜਗਤਾਰ ਸਿੰਘ ਵਾਸੀ ਪਿੰਡ ਰਾਣਵਾ ਵਜੋਂ ਕੀਤੀ ਗਈ ਹੈ।

ਪੁਲਿਸ ਨੇ ਐਕਸ਼ਨ ਵਿੱਚ ਆਉਂਦਿਆਂ ਚਾਰਾਂ ਦੋਸ਼ੀਆਂ ਨੂੰ ਸੀਆਰਪੀਸੀ ਦੀ ਧਾਰਾ 107 ਅਤੇ 151 ਤਹਿਤ ਹਿਰਾਸਤ ਵਿੱਚ ਲੈ ਲਿਆ ਹੈ। ਦੋਸ਼ੀਆ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।ਐਸਐਸਪੀ ਕੌਂਡਲ ਨੇ ਦੱਸਿਆ ਕਿ ਖੰਨਾ ਵਿੱਚ ਕਾਨੂੰਨ ਨੂੰ ਤੋੜਨ ਵਾਲਿਆਂ ਨੂੰ ਪੁਲਿਸ ਨਹੀਂ ਬਖਸ਼ੇਗੀ । ਪੁਲਿਸ ਨੇ ਸੋਸ਼ਲ ਮੀਡਿਆ ਸਾਈਟਾਂ ‘ਤੇ ਪੋਸਟਾਂ ‘ਤੇ ਨਜ਼ਰ ਰੱਖ ਹੋਈ ਹੈ। ਪੁਲਿਸ ਕਿਸੇ ਵੀ ਵਿਅਕਤੀ ਵਿਰੁੱਧ ਕਾਰਵਾਈ ਕਰੇਗੀ ਜੋ ਗ਼ਲਤ ਖ਼ਬਰਾਂ ਫੈਲਾਉਂਦਾ ਹੈ। ਪੁਲਿਸ ਨੇ ਖੰਨਾ ਵਿੱਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਆਗੂਆਂ ਨਾਲ ਮੀਟਿੰਗ ਕੀਤੀ। ਫਲੈਗ ਮਾਰਚ ਵੀ ਕੀਤੀ ।

Exit mobile version