Nation Post

ਅਮਰੀਕਾ ਤੋਂ ਮੰਦਭਾਗੀ ਖ਼ਬਰ ਆਈ ਸਾਹਮਣੇ,ਸੜਕ ਹਾਦਸੇ ਦੌਰਾਨ ਪੰਜਾਬੀ ਪਰਿਵਾਰ ਦੇ ਪਿਓ ਤੇ ਪੁੱਤਰ ਦੀ ਹੋਈ ਮੌਤ,ਮਾਂ ਦੀ ਹਾਲਤ ਗੰਭੀਰ |

ਅਮਰੀਕਾ ‘ਚ ਕੈਲੇਫੋਰਨੀਆ ਦੇ ਫਰਿਜ਼ਨੋ ਸ਼ਹਿਰ ਵਿੱਚ ਭਿਆਨਕ ਸੜਕ ਹਾਦਸੇ ਦੌਰਾਨ ਵਕੀਲ ਪਿਤਾ ਤੇ ਡਾਕਟਰ ਪੁੱਤ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ ਪੁੱਤਰ ਦੀ ਮਾਤਾ ਗੰਭੀਰ ਰੂਪ ‘ਚ ਜ਼ਖਮੀ ਹੋਈ ਹੈ। ਮ੍ਰਿਤਕਾਂ ਦੀ ਪਛਾਣ ਕੁਲਵਿੰਦਰ ਸਿੰਘ ਤੇ ਪੁੱਤਰ ਸੁਖਵਿੰਦਰ ਸਿੰਘ ਵਜੋਂ ਕੀਤੀ ਗਈ ਹੈ । ਇਸ ਪਰਿਵਾਰ ਦਾ ਪਿਛੋਕੜ ਕਪੂਰਥਲਾ ਦੇ ਭੁਲੱਥ ਇਲਾਕੇ ਦੇ ਪਿੰਡ ਬੋਪਾਰਾਏ ਦਾ ਹੈ।

ਮ੍ਰਿਤਕ ਵਕੀਲ ਕੁਲਵਿੰਦਰ ਸਿੰਘ ਦੇ ਭਰਾ ਨੇ ਕਿਹਾ ਹੈ ਕਿ ਉਹ ਪਰਿਵਾਰ ਸਮੇਤ ਬੀਤੇ 15 ਸਾਲਾਂ ਤੋਂ ਅਮਰੀਕਾ ਵਿਚ ਰਹਿੰਦੇ ਸੀ । ਉਹ ਆਪਣੇ ਪੁੱਤਰ ਸੁਖਵਿੰਦਰ ਸਿੰਘ ਦੇ ਡਾਕਟਰ ਦੀ ਪੜ੍ਹਾਈ ਪੂਰੀ ਹੋਣ ਦੇ ਚਾਅ ਵਿੱਚ ਪਤਨੀ ਬਲਵੀਰ ਕੌਰ ਸਮੇਤ ਖੁਸ਼ੀ ‘ਚ ਪਾਰਟੀ ਕਰਨ ਲਈ ਬਾਹਰ ਨਿਕਲੇ ਸੀ ਕਿ ਸੜਕ ਤੇ ਇੱਕ ਗੱਡੀ ਦਾ ਟਾਇਰ ਗੱਡੀ ਤੋਂ ਅਲੱਗ ਹੋ ਕੇ ਉਨ੍ਹਾਂ ਦੀ ਗੱਡੀ ਦੇ ਮੋਹਰੇ ਆ ਗਿਆ ਸੀ, ਜਿਸ ਵਜ੍ਹਾ ਕਰਕੇ ਉਨ੍ਹਾਂ ਦੀ ਗੱਡੀ ਬੁਰੀ ਤਰ੍ਹਾਂ ਹਾਦਸਾ ਗ੍ਰਸਤ ਹੋ ਚੁੱਕੀ ਸੀ । ਇਸ ਭਿਆਨਕ ਸੜਕ ਹਾਦਸੇ ਦੌਰਾਨ ਪੁੱਤਰ ਸੁਖਵਿੰਦਰ ਸਿੰਘ ਦੀ ਮੌਕੇ ‘ਤੇ ਮੌਤ ਹੋ ਚੁੱਕੀ ਸੀ, ਜਦਕਿ ਪਿਓ ਕੁਲਵਿੰਦਰ ਸਿੰਘ ਨੇ ਇਲਾਜ ਦੌਰਾਨ ਆਖਰੀ ਸਾਹ ਲਿਆ |

ਦੱਸਿਆ ਜਾ ਰਿਹਾ ਹੈ ਕਿ ਸੁਖਵਿੰਦਰ ਸਿੰਘ ਦਾ ਹਾਲੇ ਵਿਆਹ ਵੀ ਨਹੀਂ ਹੋਇਆ ਸੀ, ਉਸ ਦੀ ਉਮਰ ਅਜੇ ਸਿਰਫ 30 ਸਾਲ ਹੀ ਸੀ। ਅਮਰੀਕਾ ‘ਚ ਭਿਆਨਕ ਸੜਕ ਹਾਦਸੇ ਦੌਰਾਨ ਪਿਓ ਅਤੇ ਪੁੱਤਰ ਦੀ ਮੌਤ ਹੋ ਜਾਣ ਕਾਰਨ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ ।

Exit mobile version